ਆਪਣੀ ਮਾਂ ਨੂੰ ਯਾਦ ਕਰਦੇ ਹੋਏ ਗਾਇਕ ਗੁਰਵਿੰਦਰ ਬਰਾੜ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਕਵਿਤਾ ‘ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ’

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਬਹੁਤ ਹਿੰਮਤੀ ਨੇ ਇਸ ਵਿੱਚ ਕੋਈ ਸ਼ੱਕ ਨਹੀਂ । ਜ਼ਿੰਦਗੀ ਦੇ ਦੋ ਅਹਿਮ ਰਿਸ਼ਤੇ ਉਨ੍ਹਾਂ ਨੂੰ ਛੱਡ ਗਏ ਪਰ ਉਹ ਹਿੰਮਤ ਨਹੀਂ ਹਾਰੇ ਤੇ ਮੁੜ ਹੌਸਲੇ ਨਾਲ ਉੱਠ ਕੇ ਜ਼ਿੰਦਾਦਿਲੀ ਦੇ ਜ਼ਿੰਦਗੀ ਵੱਲ ਵੱਧ ਰਹੇ ਨੇ।
image source-facebook
image source-instagram
ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸੀ। ਉਨ੍ਹਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਕਵਿਤਾ ਦਰਸ਼ਕਾਂ ਦੇ ਰੁਬਰੂ ਕੀਤੀ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹ ਕਹਿ ਰਹੇ ਨੇ ‘ਤਕਦੀਰ ਮੇਰੀ ਜੇ ਮੇਰੀ ਮਾਂ ਨੇ ਲਿਖੀ ਹੁੰਦੀ’ । ਇਸ ਕਵਿਤਾ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਜ਼ਿੰਦਾਦਿਲੀ ਦੇ ਨਾਲ ਜ਼ਿੰਦਗੀ ਜਿਉਂਣ ਦਾ ਸੁਨੇਹਾ ਦਿੱਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।
image source-instagram
ਜੇ ਗੱਲ ਕਰੀਏ ਗਾਇਕ ਗੁਰਵਿੰਦਰ ਬਰਾੜ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਦਿੱਲੀ ਕਿਸਾਨੀ ਮੋਰਚੇ 'ਚ ਵੀ ਸੇਵਾਵਾਂ ਨਿਭਾ ਰਹੇ ਨੇ। ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ।