
ਗੁਰੂ ਰੰਧਾਵਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਉਹ ਆਪਣਾ ਫੋਟੋਸ਼ੂਟ ਕਰਵਾ ਰਹੇ ਨੇ ।ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਿਸੇ ਮੈਗਜ਼ੀਨ ਦੇ ਕਵਰ ਪੇਜ ਲਈ ਕਰਵਾਇਆ ਜਾ ਰਿਹਾ ਹੈ ।ਇਸ ਵੀਡੀਓ ਨੂੰ ਗੁਰੂ ਰੰਧਾਵਾ ਦੀ ਕਿਸੇ ਪ੍ਰਸ਼ੰਸਕ ਨੇ ਸਾਂਝਾ ਕੀਤਾ ਹੈ ।
ਹੋਰ ਵੇਖੋ:ਗੁਰੂ ਰੰਧਾਵਾ ਤੇ ਮਾਸਟਰ ਸਲੀਮ ਦੀ ਆਪਸ ਵਿੱਚ ਨਹੀਂ ਮਿਲੀ ਸੁਰ, ਦੇਖੋ ਵੀਡਿਓ
https://www.instagram.com/p/Byo6L3_A3z-/
ਗੁਰੂ ਰੰਧਾਵਾ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਬਾਲੀਵੁੱਡ ਅਤੇ ਹਾਲੀਵੁੱਡ 'ਚ ਚੰਗਾ ਨਾਂਅ ਕਮਾਇਆ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ।
ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਹਾਈਰੇਟਡ ਗੱਭਰੂ,ਤੈਨੂੰ ਸੂਟ,ਸੂਟ ਕਰਦਾ,ਲੱਗਦੀ ਲਹੌਰ ਦੀ ਆ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਿਟਬੁਲ ਨਾਲ ਗਾਇਆ ਗੀਤ ਸਲੋਲੀ,ਸਲੋਲੀ ਵੀ ਸਰੋਤਿਆਂ ਨੇ ਖੂਬ ਪਸੰਦ ਆਇਆ ਸੀ ।