ਦਿੱਲੀ ਕਿਸਾਨੀ ਮੋਰਚੇ ‘ਚ ਪਹੁੰਚੇ ਗਾਇਕ ਗੁਰਨਾਮ ਭੁੱਲਰ, ਲੰਗਰ ‘ਚ ਰੋਟੀਆਂ ਬਣਾਉਂਦੇ ਆਏ ਨਜ਼ਰ

ਕਿਸਾਨ ਮਾਰੂ ਖੇਤੀ ਬਿੱਲਾਂ ਦੇ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ । ਦਿੱਲੀ ਦੇ ਸਰਹੱਦਾਂ ਉੱਤੇ ਪ੍ਰਦਰਸ਼ਨ ਕਰਦੇ ਹੋਏ ਅੱਜ ਇਹ ਅੰਦੋਲਨ ਆਪਣੇ 16ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ । ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।
ਹੋਰ ਪੜ੍ਹੋ : ਕਾਰ ‘ਤੇ ਕਿਸਾਨੀ ਝੰਡਾ ਲਗਾਉਂਦੇ ਨਜ਼ਰ ਆਏ ਰਣਜੀਤ ਬਾਵਾ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼
ਪੰਜਾਬੀ ਕਲਾਕਾਰ ਵੀ ਇਸ ਮੋਰਚੇ ‘ਚ ਆਪਣੀ ਹਾਜ਼ਰੀ ਲਗਵਾ ਰਹੇ ਨੇ । ਪੰਜਾਬੀ ਗਾਇਕ ਗੁਰਨਾਮ ਭੁੱਲਰ ਵੀ ਦਿੱਲੀ ਦੇ ਕੁੰਡਲੀ ਬਾਰਡਰ ‘ਤੇ ਲੱਗੇ ਕਿਸਾਨੀ ਮੋਰਚੇ ਉੱਤੇ ਪਹੁੰਚ ਗਏ ਨੇ ।
ਉਹ ਨੇ ਆਪਣੀ ਇੱਕ ਤਸਵੀਰ ਫੇਸਬੁੱਕ ਪੇਜ਼ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ-#kisanmazdoorekta ਜ਼ਿੰਦਾਬਾਦ, ਲੰਗਰ ਸੇਵਾ #delhi kundli border । ਤਸਵੀਰ ‘ਚ ਉਹ ਲੋਕਾਂ ਦੇ ਨਾਲ ਮਿਲਕੇ ਲੰਗਰ ਦੇ ਲਈ ਰੋਟੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ । ਕਿਸਾਨਾਂ ਨੂੰ ਵਿਦੇਸ਼ ਤੋਂ ਪੰਜਾਬੀਆਂ ਵੀਰ-ਭੈਣਾਂ ਤੇ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ ।