ਗਾਇਕਾ ਗੁਰਲੇਜ ਅਖਤਰ ਨੇ ਆਪਣੇ ਪਤੀ ਤੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਸੁਰਾਂ ਦੀ ਮਲਿਕਾ ਗਾਇਕਾ ਗੁਰਲੇਜ ਅਖਤਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਦਾ ਵੀ ਐਲਾਨ ਕੀਤਾ ਹੈ।
ਹੋਰ ਪੜ੍ਹੋ : ਦੀਵਾਲੀ ਪਾਰਟੀ 'ਤੇ ਇਸ ਜੋੜੇ ਨੇ ਆਪਣੇ ਰਿਸ਼ਤੇ ਦਾ ਕੀਤਾ ਐਲਾਨ? ਇਕੱਠੇ ਕਲਿੱਕ ਕਰਵਾਈਆਂ ਤਸਵੀਰਾਂ
ਗਾਇਕਾ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਤੀ ਕੁਲਵਿੰਦਰ ਕੈਲੀ ਅਤੇ ਪੁੱਤਰ ਦਾਨਵੀਰ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਹ ਆਪਣੇ ਪਰਿਵਾਰ ਦੇ ਨਾਲ ਕੁਝ ਨਵਾਂ ਲੈ ਕੇ ਆ ਰਹੀ ਹੈ, ਜਿਸ ਦਾ ਸੰਕੇਤ ਉਨ੍ਹਾਂ ਨੇ ਕੈਪਸ਼ਨ ਦੇ ਰਾਹੀਂ ਦਿੱਤਾ ਹੈ।
ਤਸਵੀਰਾਂ ‘ਚ ਦੇਖ ਸਕਦੇ ਹੋ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਤੇ ਦਾਨਵੀਰ ਸਾਦੇ ਕੱਪੜਿਆਂ ‘ਚ ਦਿਖਾਈ ਦੇ ਰਹੇ ਹਨ। ਦਾਨਵੀਰ ਨੇ ਵੀ ਪੱਗ ਬੰਨੀ ਹੋਈ ਹੈ। ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਇਹ ਕੋਈ ਧਾਰਮਿਕ ਗੀਤ ਹੋ ਸਕਦਾ ਹੈ। ਪਰ ਦੋਵਾਂ ਕਲਾਕਾਰਾਂ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ।
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੁਰਲੇਜ ਅਖਤਰ ਦਾ ਨਾਮ ਚੋਟੀ ਦੇ ਗਾਇਕਾਂ ‘ਚ ਆਉਂਦਾ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਕਈ ਨਾਮੀ ਸਿੰਗਰਾਂ ਨਾਲ ਕੰਮ ਕੀਤਾ ਹੈ। ਦੱਸ ਦਈਏ ਗਾਇਕਾ ਗੁਰਲੇਜ ਅਖਤਰ ਬਹੁਤ ਹੀ ਛੋਟੀ ਜਿਹੀ ਸਨ ਜਦੋਂ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ। ਜਿਸ ਤੋਂ ਬਾਅਦ ਘਰ ਚਲਾਉਣ ‘ਚ ਮਦਦ ਲਈ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਲੰਮਾ ਸਮਾਂ ਗਾਇਕੀ ਦੇ ਖੇਤਰ ‘ਚ ਸੰਘਰਸ਼ ਕੀਤਾ ਅਤੇ ਅੱਜ ਉਹ ਇੱਕ ਕਾਮਯਾਬ ਗਾਇਕਾ ਹਨ।
ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਅਣਗਣਿਤ ਹਿੱਟ ਗੀਤ ਦਿੱਤੇ ਹਨ। ਦੱਸ ਦਈਏ ਉਨ੍ਹਾਂ ਦੇ ਹਮਸਫਰ ਵੀ ਨਾਮੀ ਗਾਇਕ ਕੁਲਵਿੰਦਰ ਕੈਲੀ ਹਨ। ਦੋਵਾਂ ਦਾ ਇੱਕ ਪੁੱਤਰ ਹੈ ਦਾਨਵੀਰ, ਜਿਸ ਨੂੰ ਆਪਣੇ ਮਾਤਾ-ਪਿਤਾ ਵਾਂਗ ਗਾਉਣ ਦਾ ਸ਼ੌਕ ਹੈ।
View this post on Instagram