ਗਾਇਕ ਗੁਰਦਾਸ ਮਾਨ, ਪਰਵੀਨ ਭਾਰਟਾ ਅਤੇ ਜੀਤ ਜਗਜੀਤ ਨੇ ਦਿੱਤੀ ਲੋਹੜੀ ਦੀ ਵਧਾਈ

By  Shaminder January 13th 2022 02:44 PM -- Updated: January 13th 2022 02:48 PM

ਦੇਸ਼ ਭਰ ‘ਚ ਲੋਹੜੀ (Lohri 2022)  ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ,ਪਰ ਇਸ ਤਿਉਹਾਰ ਦੀ ਰੌਣਕ ਪੰਜਾਬ ‘ਚ ਵੇਖਦਿਆਂ ਹੀ ਬਣ ਰਹੀ ਹੈ । ਪੰਜਾਬ ‘ਚ ਜਗ੍ਹਾ ਜਗ੍ਹਾ ‘ਤੇ ਲੋਹੜੀ ਮਨਾਈ ਜਾ ਰਹੀ ਹੈ । ਇਸ ਦੇ ਨਾਲ ਹੀ ਪਿੰਡਾਂ ‘ਚ ਛੋਟੇ ਛੋਟੇ ਬੱਚੇ ਟੋਲੀਆਂ ਬਣਾ ਕੇ ਲੋਹੜੀ ਦੇ ਗੀਤ ਗਾਉਂਦੇ ਹੋਏ ਲੋਹੜੀ ਮੰਗਦੇ ਹਨ । ਉੱਥੇ ਹੀ ਪੰਜਾਬੀ ਸਿਤਾਰੇ ਵੀ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ । ਪੰਜਾਬੀ ਗਾਇਕ ਗੁਰਦਾਸ ਮਾਨ (Gurdas Maan) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਲੋਹੜੀ ਦੀ ਵਧਾਈ ਦਿੱਤੀ ਹੈ ।

Gurdas Maan image From instagram

ਹੋਰ ਪੜ੍ਹੋ : ਕੌਰ ਬੀ ਨੇ ਪਿਤਾ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ

ਇਸ ਦੇ ਨਾਲ ਹੀ ਗਾਇਕਾ ਪਰਵੀਨ ਭਾਰਟਾ ਨੇ ਵੀ ਲੋਹੜੀ ਦੀਆਂ ਵਧਾਈਆਂ ਪ੍ਰਸ਼ੰਸਕਾਂ ਨੂੰ ਦਿੱਤੀਆਂ ਹਨ । ਗਾਇਕ ਜੀਤ ਜਗਜੀਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸਾਂਝੀ ਕੀਤੀ ਹੈ ਅਤੇ ਸਮੂਹ ਪੰਜਾਬੀਆਂ ਨੂੰ ਇਸ ਦਿਨ ‘ਤੇ ਵਧਾਈ ਦਿੱਤੀ ਹੈ ।

jeet jagjit shared pic image from instagram

ਦੱਸ ਦਈਏ ਕਿ ਉੱਤਰ ਭਾਰਤ ਖ਼ਾਸ ਕਰਕੇ ਪੰਜਾਬ ਹਰਿਆਣਾ ‘ਚ ਇਹ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਘਰਾਂ ‘ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਰਾਤ ਨੂੰ ਭੁੱਗਾ ਬਾਲਿਆ ਜਾਂਦਾ ਹੈ ।ਲੋਹੜੀ ਵਾਲੇ ਦਿਨ ਕੁੜੀਆਂ ਵੀ ਬੜੇ ਚਾਅ ਦੇ ਨਾਲ ਲੋਕਾਂ ਦੇ ਘਰੋਂ ਲੋਹੜੀ ਮੰਗਣ ਲਈ ਜਾਂਦੀਆਂ ਹਨ ।

 

View this post on Instagram

 

A post shared by Its-Parveen-bharta (@parveen_bharta)

ਜਿਸ ‘ਤੇ ਉਹ ਗੀਤ ਗਾਉਂਦੀਆਂ ਹਨ । ਬਦਲੇ ‘ਚ ਉਨ੍ਹਾਂ ਨੂੰ ਲੋਕਾਂ ਵੱਲੋਂ ਸ਼ਗਨ ਦੇ ਤੌਰ ‘ਤੇ ਪੈਸੇ ਅਤੇ ਖਾਣ ਲਈ ਤਿਲ ,ਗੁੜ ,ਰਿਉੜੀਆਂ ਅਤੇ ਮੂੰਗਫਲੀ ਅਤੇ ਪੈਸੇ ਲੋਹੜੀ ਵਾਲੇ ਘਰ ਚੋਂ ਲੈਂਦੀਆਂ ਨੇ । ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਨੇ

ਰਾਤ ਪਈ ਤ੍ਰਿਕਾਲਾਂ ਪਈਆਂ ,ਤਾਰੇ ਚਮਕਣ ਲਾਲ-ਲਾਲ

ਕਿਸੇ ਕੁੜੀ ਮੈਨੂੰ ਆ ਕੇ ਦੱਸਿਆ ਤੇਰਾ ਵੀਰਾ ਤ੍ਰਿਹਾਇਆ

ਇਸ ਦੇ ਨਾਲ ਹੀ ਜਿਸ ਘਰ ਵਾਲੇ ਲੋਹੜੀ ਦੇਣ 'ਚ ਦੇਰੀ ਕਰਨ ਤਾਂ ਕੁੜੀਆਂ ਗਾਉੇਂਦੀਆਂ ਕਹਿੰਦੀਆਂ ਨੇ

ਅੰਦਰ ਕੀ ਬਣਾਉਂਦੀ ਏਂ

ਸੁੱਥਣ ਨੂੰ ਟਾਕੀ ਲਾਉਂਦੀ ਏਂ

ਟਾਕੀ ਨਾ ਪਾ ਨੀ ਸੁੱਥਣ ਨਵੀਂ ਪਾ ਨੀ, ਇਸ ਤਰ੍ਹਾਂ ਖੁਸ਼ੀਆਂ ਅਤੇ ਖੇੜੇ ਵੰਡਦਾ ਲੋਹੜੀ ਦਾ ਇਹ ਤਿਉਹਾਰ ਰਾਤ ਸਮੇਂ ਬਾਲੇ ਜਾਣ ਵਾਲੇ ਭੁੱਗੇ ਦੇ ਨਾਲ ਹੀ ਹੋਰ ਵੀ ਰੰਗੀਨ ਹੋ ਜਾਂਦਾ ਹੈ ਅਤੇ ਢੋਲ ਦੀ ਥਾਪ ‘ਤੇ ਖੂਬ ਭੰਗੜੇ ਪੈਂਦੇ ਹਨ ।ਲੋਕ ਇੱਕ ਦੂਜੇ ਦੇ ਘਰ ਜਾ ਕੇ ਇਸ ਜਸ਼ਨ ‘ਚ ਸ਼ਾਮਿਲ ਹੁੰਦੇ ਹਨ ।

 

Related Post