ਗੋਲਡੀ ਲੈ ਕੇ ਆ ਰਹੇ ਨਵੇਂ ਗੀਤ ‘Kise De kol Gal Na Kari’, ਪਰਮੀਸ਼ ਵਰਮਾ ਨੇ ਪੋਸਟਰ ਸਾਂਝਾ ਕਰਕੇ ਦਿੱਤੀ ਵਧਾਈ
Lajwinder kaur
May 17th 2021 04:19 PM --
Updated:
May 17th 2021 04:26 PM
ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਦੇਸੀ ਕਰਿਊ ਵਾਲੇ ਆਪਣਾ ਨਵਾਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਲੰਬੇ ਸਮੇਂ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਆਏ ਨੇ । ਇਹ ਜਾਣਕਾਰੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਨੇ ਗੋਲਡੀ ਦੇ ਨਵੇਂ ਆਉਣ ਵਾਲੇ ਗੀਤ ‘ਕਿਸ ਦੇ ਕੋਲ ਗੱਲ ਨਾ ਕਰੀ’ (kise de kol gal na kari) ਪੋਸਟਰ ਸਾਂਝਾ ਕੀਤਾ ਹੈ।