ਪੰਜਾਬੀ ਗਾਇਕ ਕਿਸਾਨ ਅੰਦੋਲਨ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ । ਗਾਇਕ ਕਿਸਾਨ ਮੋਰਚੇ ਵਿੱਚ ਲਗਾਤਾਰ ਹਾਜਰੀ ਲਗਵਾ ਰਹੇ ਹਨ । ਇਸ ਸਭ ਦੇ ਚਲਦੇ ਗਾਇਕ ਗਗਨ ਕੋਕਰੀ ਨੇ ਆਪਣੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਦਿੱਲੀ ਮੋਰਚੇ ਲਈ ਇੱਕ ਜੱਥਾ ਰਵਾਨਾ ਕੀਤਾ ਹੈ, ਜਿਹੜਾ ਕਿਸਾਨਾਂ ਲਈ ਇੱਕ ਲੱਖ ਦੀ ਲੰਗਰ ਸੇਵਾ ਲੈ ਕੇ ਜਾ ਰਿਹਾ ਹੈ ।
image from gagan kokri's instagram
ਹੋਰ ਵੇਖੋ :
ਗਾਇਕ ਸ਼ਮਸ਼ਾਦ ਅਲੀ ਦੀ ਆਵਾਜ਼ ‘ਚ ਗੀਤ ‘ਯਾਰੀਆਂ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼
image from gagan kokri's instagram
ਇਸ ਦੀ ਜਾਣਕਾਰੀ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਗਨ ਕੋਕਰੀ ਨੇ ਲਿਖਿਆ ਹੈ ‘ਅੱਜ ਲੱਖੇ ਵੀਰ ਤੇ ਕਿਸਾਨ ਜੱਥੇਬੰਦੀਆਂ ਦੇ ਸਮਰਥਨ ਵਿੱਚ ਪਿੰਡ ਕੋਕਰੀ ਕਲਾਂ ਤੋਂ ਜੱਥਾ ਰਵਾਨਾ ਹੋਇਆ ਹੈ ,,,ਮੈਂ ਅੱਜ ਇੱਕ ਲੱਖ ਦੀ ਲੰਗਰ ਸੇਵਾ ਦਾ ਐਲਾਨ ਕਰਦਾ ਹਾਂ ਤੇ ਜੇਕਰ ਅੱਗੇ ਹੋਰ ਲੋੜ ਹੋਵੇਗੀ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ ।
image from gagan kokri's instagram
ਖ਼ਾਸ ਧੰਨਵਾਦ ਰਵੀ ਚਾਹਲ ਤੇ ਸਮੂਹ ਵਿਨੀਪੈੱਗ ਵਾਲੇ ਦੋਸਤਾਂ ਦਾ … ਸਾਰੇ ਪਿੰਡ ਦੇ ਸਹਿਯੋਗ ਨਾਲ ਲੰਗਰ ਸੇਵਾ ਕੋਕਰੀ 26 ਨਵੰਬਰ ਤੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਹੀ ਹੈ’ ।