ਦਿਲਜੀਤ ਦੋਸਾਂਝ (Diljit Dosanjh) ਬਾਲੀਵੁੱਡ ਫ਼ਿਲਮਾਂ ਤੋਂ ਬਾਅਦ ਵੈੱਬ ਸੀਰੀਜ਼ ਵਿੱਚ ਨਜ਼ਰ ਆ ਸਕਦੇ ਹਨ । ਖਬਰਾਂ ਮੁਤਾਬਿਕ ਇਸ ਵੈੱਬਸੀਰੀਜ਼ ਨੂੰ ਲੈ ਕੇ ਲੇਖਕ ਨਿਰਦੇਸ਼ ਰਾਜ ਨਿਦੀਮੋਰੂ ਤੇ ਕ੍ਰਿਸ਼ਨਾ ਡੀਕੇ ਨੇ ਦਿਲਜੀਤ ਨਾਲ ਸੰਪਰਕ ਕੀਤਾ ਹੈ । ‘ਦ ਫ਼ੈਮਿਲੀ ਮੈਨ’ ਦੇ ਇਹ ਡਾਇਰੈਕਟਰ ਆਪਣੇ ਨਵੇਂ ਪ੍ਰੋਜੈਕਟ ਲਈ ਦਿਲਜੀਤ ਦੋਸਾਂਝ (Diljit Dosanjh) ਜਾਂ RajKumar Rao ਨੂੰ ਮੁੱਖ ਭੂਮਿਕਾ ਦੇ ਸਕਦੇ ਹਨ।
Image From Diljit Dosanjh Song
ਹੋਰ ਪੜ੍ਹੋ :
Pic Courtesy: Instagram
ਐਸੋਸੀਏਟ ਪ੍ਰੋਡਿਊਸਰ ਅਤੇ ਡੀਕੇ ਦੀ ਪਤਨੀ ਨੇ ਵੈੱਬਸ਼ੋਅ ਦੀ ਤਾਂ ਪੁਸ਼ਟੀ ਕੀਤੀ ਹੈ, ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਰਾਜਕੁਮਾਰ ਰਾਓ ਤੇ ਦਿਲਜੀਤ (Diljit Dosanjh) ਨੂੰ ਮੁੱਖ ਭੂਮਿਕਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਹਾਲੇ ਕਿਸੇ ਨੂੰ ਸਾਈਨ ਨਹੀਂ ਕੀਤਾ ਗਿਆ ਹੈ।
Pic Courtesy: Instagram
ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਆਪਣੀ ਐਲਬਮ ‘ਮੂਨ ਚਾਈਲਡ ਇਰਾ’ (Moon Child Era) ਨੂੰ ਲੈ ਕੇ ਚਰਚਾ ਵਿੱਚ ਹਨ ।ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਜੋੜੀ’ ਲਈ ਵੀ ਸੁਰਖੀਆਂ ਵਿੱਚ ਹਨ । ਇਸ ਤੋਂ ਇਲਾਵਾ ਉਹ ਸ਼ਿਕਰਾ, ਹੌਂਸਲਾ ਰੱਖ ਸਮੇਤ ਹੋਰ ਕਈ ਫ਼ਿਲਮਾਂ ’ਚ ਵਿਖਾਈ ਦੇਣਗੇ।