ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਜਿੱਦੀ ਸਰਦਾਰ'

By  Shaminder October 14th 2019 12:55 PM
ਦੀਪਕ ਢਿੱਲੋਂ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਜਿੱਦੀ ਸਰਦਾਰ'

ਗਾਇਕਾ ਦੀਪਕ ਢਿੱਲੋਂ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ । ਇਸ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।'ਜਿੱਦੀ ਸਰਦਾਰ' ਦੇ ਨਾਂਅ ਹੇਠ ਆ ਰਹੇ ਅਤੇ ਵ੍ਹਾਈਟ ਹਿੱਲ ਮਿਊਜ਼ਿਕ ਅਤੇ ਗੁਰਲਾਭ ਢਿੱਲੋਂ ਦੀ ਇਸ ਪੇਸ਼ਕਸ਼ 'ਚ ਜੱਟ ਦੀ ਜਿੱਦ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।

ਹੋਰ ਵੇਖੋ  :ਵੱਡਾ ਗਰੇਵਾਲ ਅਤੇ ਦੀਪਕ ਢਿੱਲੋਂ ਦੀ ਦੁਗਾਣਾ ਜੋੜੀ ਨੇ ਇੱਕ ਵਾਰ ਫਿਰ ਜਿੱਤਿਆ ਦਰਸ਼ਕਾਂ ਦਾ ਦਿਲ,’ਛੱਲਾ’ ਗੀਤ ਛਾਇਆ ਟਰੈਂਡਿੰਗ ਵਿਚ

https://www.instagram.com/p/B3imbbsDvDW/

ਮਿਊਜ਼ਿਕ ਗੋਲਡ ਬੁਆਏ ਦਾ ਹੋਵੇਗਾ ਅਤੇ ਬੋਲ ਤਜਿੰਦਰ ਕਿਸ਼ਨਗੜ੍ਹ ਵੱਲੋਂ ਲਿਖੇ ਗਏ ਨੇ ।ਵੀਡੀਓ ਸੋਨੀ ਧੀਮਾਨ ਵੱਲੋਂ ਤਿਆਰ ਕੀਤਾ ਗਿਆ ਹੈ ,ਇਹ ਗੀਤ 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਇਸ ਗੀਤ ਨੂੰ ਲੈ ਕੇ ਗਾਇਕਾ ਦੀਪਕ ਢਿੱਲੋਂ ਖਾਸੇ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਹੋਰਨਾਂ ਗੀਤਾਂ ਵਾਂਗ ਸਰੋਤਿਆਂ ਨੂੰ ਖੂਬ ਪਸੰਦ ਆਵੇਗਾ ।

https://www.instagram.com/p/B3Eaxv8jG4o/

ਦੀਪਕ ਢਿੱਲੋਂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

Related Post