Babbu Maan video: ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਸੁਰਖੀਆਂ ਵਿੱਚ ਰਹਿੰਦੇ ਹਨ। ਆਪਣੀ ਗਾਇਕ ਦੇ ਨਾਲ -ਨਾਲ ਬੱਬੂ ਮਾਨ ਆਪਣੀ ਬੇਬਾਕੀ ਲਈ ਵੀ ਜਾਣੇ ਜਾਂਦੇ ਹਨ। ਉਹ ਹਰ ਗੱਲ ਖੁੱਲ ਕੇ ਸਾਹਮਣੇ ਰੱਖਦੇ ਹਨ। ਫੈਨਜ਼ ਨੂੰ ਗਾਇਕ ਦਾ ਇਹ ਅੰਦਾਜ਼ ਬੇਹੱਦ ਪਸੰਦ ਹੈ।
Image Source : Google
ਹੁਣ ਬੱਬੂ ਮਾਨ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਿਸ ਵਿੱਚ ਬੱਬੂ ਮਾਨ ਕੁੜੀਆਂ ਤੇ ਮੁੰਡਿਆਂ ਦੇ ਬਰਾਬਰ ਦੇ ਹੱਕਾਂ ਦੀ ਗੱਲ ਕਰਦੇ ਸੁਣੇ ਜਾ ਸਕਦੇ ਹਨ। ਦੱਸ ਦਈਏ ਕਿ ਇਹ ਇਹ ਵੀਡੀਓ 4 ਸਾਲ ਪੁਰਾਣਾ ਹੈ।
ਦਰਅਸਲ, ਇਹ ਵੀਡੀਓ ਦਿੱਲੀ ਦਾ ਹੈ, ਜਦੋਂ ਗਾਇਕ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਸੀ। ਹੁਣ ਇਸ ਵੀਡੀਓ ਦਾ ਇਹ ਹਿੱਸਾ ਕਾਫੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਗਾਇਕ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਵਿੱਚ ਬੱਬੂ ਮਾਨ ਨੇ ਸਮਾਜ 'ਚ ਕੁੜੀਆਂ ਦੇ ਹੱਕਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਦੱਸਣਯੋਗ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਕਾਫੀ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਵੀ ਮਿਲੀਅਨਜ਼ ਵਿੱਚ ਫੈਨਜ਼ ਹਨ। ਬੱਬੂ ਮਾਨ ਦੇ ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
ਬੱਬੂ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਾਲ ਹੀ 'ਚ ਗਾਣਾ 'ਕੱਲਮ ਕੱਲਾ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਬੱਬੂ ਮਾਨ 31 ਦਸੰਬਰ ਨੂੰ ਨਵੇਂ ਸਾਲ ਮੌਕੇ ਲਾਈਵ ਸ਼ੋਅ ਵੀ ਕਰਨ ਜਾ ਰਹੇ ਹਨ।
image From instagram
ਹੋਰ ਪੜ੍ਹੋ: ਵਿਸ਼ਾਲ ਜੇਠਵਾ ਨੇ ਤਸਵੀਰਾਂ ਸ਼ੇਅਰ ਕਰ ਦੋਸਤ ਤੁਨੀਸ਼ਾ ਸ਼ਰਮਾ ਨੂੰ ਕੀਤਾ ਯਾਦ, ਕਿਹਾ- ਅਫਸੋਸ ਹੈ ਕਿ ਦੋਸਤ ਦੀ ਮਦਦ ਨਾਂ ਕਰ ਸਕਿਆ
ਬੱਬੂ ਮਾਨ ਜੋ ਕਿ ਸਮੇਂ-ਸਮੇਂ ਉੱਤੇ ਆਪਣੇ ਸਿੰਗਲ ਤੇ ਡਿਊਟ ਗੀਤ ਲੈ ਆਉਂਦੇ ਰਹਿੰਦੇ ਹਨ। ਫੈਨਜ਼ ਵੀ ਬੱਬੂ ਮਾਨ ਦੀ ਇੱਕ ਝਲਕ ਪਾਉਂਣ ਲਈ ਬੇਤਾਬ ਰਹਿੰਦੇ ਹਨ।
View this post on Instagram
A post shared by Rupinder_kaur (@rupi_dhilxn)