ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਹੋਰ ਨਾਮੀ ਗਾਇਕ ਬਲਵਿੰਦਰ ਸਫ਼ਰੀ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ। ਪੰਜਾਬੀ ਕਲਾਕਾਰ ਵੀ ਸਫ਼ਰੀ ਸਾਬ੍ਹ ਨੂੰ ਯਾਦ ਕਰਕੇ ਭਾਵੁਕ ਪੋਸਟ ਪਾ ਰਹੇ ਹਨ। ਗਾਇਕ ਬੱਬੂ ਮਾਨ ਨੇ ਵੀ ਬਲਵਿੰਦਰ ਸਫ਼ਰੀ ਦੀ ਮੌਤ ਉੱਤੇ ਦੁੱਖ ਜਤਾਉਂਦੇ ਹੋਏ ਭਾਵੁਕ ਪੋਸਟ ਪਾਈ ਹੈ।
ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ, ਅੱਧੀ ਰਾਤ ਨੂੰ ਬਿਮਾਰ ਧੀ ਨੂੰ ਲੈ ਕੇ ਹਸਪਤਾਲ ਪਹੁੰਚੀ
image From instagramਗਾਇਕ ਬੱਬੂ ਮਾਨ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਬਲਵਿੰਦਰ ਸਫ਼ਰੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਨਾਲ ਇੱਕ ਭਾਵੁਕ ਨੋਟ ਪਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- 'ਬਲਵਿੰਦਰ ਸਫ਼ਰੀ ਸਾਬ੍ਹ ਜਾਂ ਜਿਨ੍ਹੇ ਵੀ ਸੀਨੀਅਰ ਕਲਾਕਾਰ ਵੀਰੇ UK ‘ਚੋਂ ਆ ਉਨ੍ਹਾਂ ਨੂੰ ਅਸੀਂ ਆਪਣੇ ਸ਼ੋਅਜ਼ ਬੁਲਾਏ ਕਰਦੇ ਸਾਂ..ਇਨ੍ਹਾਂ ਨੇ ਵੀ ਹਰ ਵਾਰੀ ਵੱਡੇ ਭਰਾਵਾਂ ਵਾਂਗ ਸਦਾ ਮਾਣ ਰੱਖਿਆ…ਤਕਰੀਬਨ ਹਰ ਸ਼ੋਅ ਲਈ ਉਹ ਸਮਾਂ ਕੱਢ ਕੇ ਆਉਂਦੇ ਸਨ..ਅਲਵਿਦਾ ਸਫ਼ਰੀ ਸਾਬ੍ਹ..’।
ਬਲਵਿੰਦਰ ਸਫਰੀ ਨੇ 63 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਲਵਿੰਦਰ ਸਫਰੀ ਪਿਛਲੇ ਕਈ ਦਿਨਾਂ ਤੋਂ ਦਿਲ ਦੀ ਬੀਮਾਰੀ ਕਾਰਨ ਹਸਪਤਾਲ 'ਚ ਦਾਖਲ ਸਨ। ਜਿੱਥੇ ਉਸ ਦੀਆਂ ਤਿੰਨ ਸਰਜਰੀਆਂ ਵੀ ਹੋਈਆਂ ਅਤੇ ਉਸ ਤੋਂ ਬਾਅਦ ਉਹ ਠੀਕ ਹੋਣ ਲੱਗੇ ਸਨ। ਪਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ। ਸੈਲੇਬਸ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਹੇ ਹਨ।
ਵਰਨਣਯੋਗ ਹੈ ਕਿ ਬਲਵਿੰਦਰ ਨੇ ਸਾਲ 1990 ਵਿੱਚ ਬਰਮਿੰਘਮ, ਇੰਗਲੈਂਡ ਵਿੱਚ ਇੱਕ ਭੰਗੜਾ ਗਰੁੱਪ ਬਣਾਇਆ ਸੀ, ਜਿਸ ਦਾ ਨਾਂ ਸਫਾਰੀ ਬੁਆਏਜ਼ ਸੀ। ਉਨ੍ਹਾਂ ਦੇ ਭੰਗੜਾ ਗਰੁੱਪ ਨੇ ਬਹੁਤ ਨਾਮ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ। ਸੋਸ਼ਲ ਮੀਡੀਆ 'ਤੇ ਕਈ ਮਸ਼ਹੂਰ ਹਸਤੀਆਂ ਨੇ ਬਲਵਿੰਦਰ ਸਫਰੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਅਦਾਕਾਰਾ ਨੀਰੂ ਬਾਜਵਾ, ਜੱਸੀ ਗਿੱਲ, ਨਿਰਮਲ ਸਿੱਧੂ, ਲਹਿੰਬਰ ਹੁਸੈਨਪੁਰੀ, ਜੱਸੀ ਸਿੱਧੂ ਅਤੇ ਕਈ ਹੋਰ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਦੁੱਖ ਜਤਾਇਆ ਸੀ। ਦੂਜੇ ਪਾਸੇ ਜੇਕਰ ਬਲਵਿੰਦਰ ਸਫਰੀ ਦੇ ਗੀਤਾਂ ਦੀ ਗੱਲ ਕਰੀਏ ਤਾਂ 'ਬੋਲੀਆਂ', 'ਬੋਲੀ ਬੋਲੀ', 'ਦਿਲ ਕਦੇ ਲੈ ਗਏ ਨੀ ਮੇਰਾ', 'ਇਕ ਦਿਲ ਕਰੇ' ਰਾਹੇ-ਰਾਹੇ ਜਾਣ ਵਾਲੀਏ', ‘ਨੀ ਤੂੰ ਏ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’, 'ਚੰਨ ਮੇਰੇ ਮੱਖਣਾ', ਅੱਜ ਵੀ ਲੋਕਾਂ ਦੇ ਬੁੱਲਾਂ 'ਤੇ ਜਿਉਂਦੇ ਹਨ।
View this post on Instagram
A post shared by Babbu Maan (@babbumaaninsta)