ਗਾਇਕ ਬੀ ਪਰਾਕ ਵੀ ਗਰਮੀ ਤੋਂ ਹੋਏ ਤੰਗ, ਕਿਹਾ- ‘ਐ ਖੁਦਾ ਤੂ ਬੋਲਦੇ ਤੇਰੇ ਬਾਦਲੋਂ ਕੋ ਬਹੁਤ ਜ਼ਿਆਦਾ ਗਰਮੀ ਹੋਗੀ ਹੈ ‘ਬਾਰਿਸ਼ ਕੀ ਜਾਏ’

ਪੰਜਾਬ ਸਮੇਤ ਪੱਛਮੀ ਉੱਤਰ ਖੇਤਰ ਵਿਚ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਭਿਆਨਕ ਗਰਮੀ ਪੈ ਰਹੀ ਹੈ। ਜਿਸ ਕਰਕੇ ਲੋਕ ਪਸੀਨੋ-ਪਸੀਨੀ ਹੋ ਰਹੇ ਨੇ। ਹਾਲਾਤ ਇਹ ਹਨ ਕਿ ਦੁਪਹਿਰ ਦੇ ਸਮੇਂ ਸੜਕਾਂ 'ਤੇ ਅੱਗ ਦੇ ਰੂਪ 'ਚ ਵਰ੍ਹ ਰਹੀ ਗਰਮੀ ਕਾਰਨ ਪੂਰੀ ਤਰ੍ਹਾਂ ਸੰਨਾਟਾ ਛਾਇਆ ਪਿਆ ਹੈ। ਗਰਮੀ ਨੇ ਇਨਸਾਨਾਂ ਤੋਂ ਲੈ ਕੇ ਪਸ਼ੂ-ਪੰਛੀ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਗਾਇਕ ਬੀ ਪਰਾਕ ਨੇ ਆਪਣੇ ਅੰਦਾਜ਼ ਦੇ ਨਾਲ ਰੱਬ ਨੂੰ ਰਹਿਮ ਕਰਨ ਦੇ ਲਈ ਕਿਹਾ ਹੈ।
image source- instagram
image source- instagram
ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਐ ਖੁਦਾ ਤੂ ਬੋਲਦੇ ਤੇਰੇ ਬਾਦਲੋਂ ਕੋ ਬਹੁਤ ਜ਼ਿਆਦਾ ਗਰਮੀ ਹੋਗੀ ਹੈ # ਬਾਰਿਸ਼ ਕੀ ਜਾਏ ?⛈? ☔️??Kyun Dosto Ab Toh Kari Jaaye Baarish!!!!??’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। 23k ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ।
image source- instagram
ਦੱਸ ਦਈਏ ਪਿਛਲੇ ਸਾਲ ਬੀ ਪਰਾਕ ਨੂੰ ਪਰਮਾਤਮਾ ਨੇ ਪੁੱਤ ਦੀ ਦਾਤ ਬਖ਼ਸ਼ੀ ਹੈ । ਮੀਰਾ ਤੇ ਬੀ ਪਰਾਕ ਨੇ ਆਪਣੇ ਬੇਟੇ ਦਾ ਨਾਂਅ ਅਦਾਬ ਬੱਚਨ ਰੱਖਿਆ ਹੈ । ਇਸ ਸਾਲ ਉਨ੍ਹਾਂ ਨੇ ਇੱਕ ਲਗਜ਼ਰੀ ਗੱਡੀ ਵੀ ਲਈ ਹੈ ਤੇ ਉਹ ਆਪਣਾ ਨਵਾਂ ਘਰ ਵੀ ਤਿਆਰ ਕਰਵਾ ਰਹੇ ਨੇ।
image source- instagram