ਕਿਸਾਨਾਂ ਦੀ ਜਿੱਤ ਲਈ ਗਾਇਕ ਅਮਰਿੰਦਰ ਗਿੱਲ ਨੇ ਵੀ ਪਰਮਾਤਮਾ ਅੱਗੇ ਕੀਤੀ ਆਰਦਾਸ, ਸ਼ੇਅਰ ਕੀਤੀ ਪੋਸਟ
Lajwinder kaur
November 27th 2020 04:49 PM

ਪੰਜਾਬੀ ਗਾਇਕ ਅਮਰਿੰਦਰ ਗਿੱਲ ਜੋ ਕਿ ਬਹੁਤ ਘੱਟ ਹੀ ਸ਼ੋਸਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ । ਕਿਸਾਨਾਂ ਦੇ ਸੰਘਰਸ਼ ਨੂੰ ਕਾਮਯਾਬ ਹੋਣ ਦੀ ਦੁਆਵਾਂ ਕਰਦੇ ਹੋਏ ਅਮਰਿੰਦਰ ਗਿੱਲ ਨੇ ਲੰਬੇ ਅਰਸੇ ਤੋਂ ਬਾਅਦ ਪੋਸਟ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰ ਰਹੀਆਂ ਨੇ ਇਹ ਤਸਵੀਰਾਂ, ਗਾਇਕ ਹਰਫ ਚੀਮਾ ਨੇ ਦਰਸ਼ਕਾਂ ਨਾਲ ਕੀਤੀਆਂ ਸਾਂਝੀਆਂ
ਉਨ੍ਹਾਂ ਨੇ ਕਿਸਾਨਾਂ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਵਾਹਿਗੁਰੂ ਜੀ ਲਿਖਿਆ ਹੈ ਤੇ ਨਾਲ ਹੱਥ ਜੋੜਦੇ ਹੋਏ ਇਮੋਜ਼ੀ ਨੂੰ ਵੀ ਪੋਸਟ ਕੀਤਾ ਹੈ । ਦਰਸ਼ਕ ਵੀ ਕਮੈਂਟ ਕਰਕੇ ਕਿਸਾਨ ਵੀਰਾਂ ਦੀ ਕਾਮਯਾਬੀ ਲਈ ਅਰਦਾਸ ਕਰ ਰਹੇ ਨੇ । ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਨੇ ।
ਜੇ ਗੱਲ ਕਰੀਏ ਕਰੀਏ ਅਮਰਿੰਦਰ ਗਿੱਲ ਦੀ ਤਾਂ ਉਹ ‘ਸੂਰਜਾਂ ਵਾਲੇ’ ਗੀਤ ਦੇ ਨਾਲ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਸੀ।