
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਲਗਾਤਾਰ ਕੱਢੇ ਜਾ ਰਹੇ ਹਨ । ਗਾਇਕ ਅਮਰ ਸੰਧੂ ਦਾ ਨਵਾਂ ਧਾਰਮਿਕ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਵੀਤ ਬਲਜੀਤ ਵੱਲੋਂ ਲਿਖੇ ਗਏ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ ।
ਇਸ ਗੀਤ ‘ਚ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਦਲੇਰੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਆਪਣੀ ਦਾਦੀ ਨੂੰ ਵੀ ਹੌਸਲਾ ਦਿੰਦੇ ਹਨ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਇਆ ਵੀਤ ਬਲਜੀਤ ਦਾ ਪੁੱਤਰ, ਵੀਤ ਬਲਜੀਤ ਨੇ ਤਸਵੀਰ ਕੀਤੀ ਸਾਂਝੀ
ਦੱਸ ਦਈਏ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਵੱਲੋਂ ਜਿਉਂਦਾ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ।
ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁੱਜਰ ਕੌਰ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।