ਗੁਰਿੱਕ ਮਾਨ ਦੀਆਂ ਸਖ਼ਤ ਹਿਦਾਇਤਾਂ, ਪਤਨੀ ਸਿਮਰਨ ਕੌਰ ਮੁੰਡੀ ਨੇ ਇਸ ਤਰ੍ਹਾਂ ਕੀਤਾ ਪਾਲਣ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

By  Shaminder June 13th 2020 02:52 PM

ਲਾਕਡਾਊਨ ਦੌਰਾਨ ਹਰ ਕੋਈ ਆਪੋ ਆਪਣੇ ਘਰਾਂ ‘ਚ ਸਮਾਂ ਬਿਤਾ ਰਿਹਾ ਹੈ । ਉੱਥੇ ਹੀ ਸੈਲੀਬ੍ਰੇਟੀ ਵੀ ਆਪਣੇ ਘਰਾਂ ‘ਚ ਹੀ ਕੈਦ ਹਨ । ਹਾਲਾਂਕਿ ਕੁਝ ਰਿਆਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ । ਜਿਸ ਤੋਂ ਬਾਅਦ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਘਰਾਂ ‘ਚੋਂ ਬਾਹਰ ਨਿਕਲ ਕੇ ਖਰੀਦਦਾਰੀ ਕਰ ਰਹੇ ਨੇ । ਅਜਿਹੇ ‘ਚ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੀ ਨੂੰਹ ਅਤੇ ਗੁਰਿੱਕ ਮਾਨ ਦੀ ਪਤਨੀ ਵੀ ਆਪਣੇ ਘਰੋਂ ਨਿਕਲੇ ਅਤੇ ਕੁਝ ਚੀਜ਼ਾਂ ਦੀ ਖਰੀਦਦਾਰੀ ਵੀ ਕੀਤੀ ।

https://www.instagram.com/p/CBVjWw-gmG2/

ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿਮਰਨ ਦੱਸ ਰਹੇ ਹਨ ਕਿ ਕੋਰੋਨਾ ਕਾਲ ‘ਚ ਕਿਸ ਤਰ੍ਹਾਂ ਉਹ ਚੀਜ਼ਾਂ ਇੱਕ ਦੂਜੇ ਦੇ ਨਾਲ ਵਟਾ ਸਕਦੇ ਨੇ ।

https://www.instagram.com/p/B8LIfUEBY3l/

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿਮਰਨ ਕੌਰ ਮੁੰਡੀ ਆਪਣੇ ਕਿਸੇ ਸਹੇਲੀ ਦੇ ਨਾਲ ਕੁਝ ਸਮਾਨ ਲੈ ਰਹੇ ਨੇ ਅਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਖਿਆਲ ਰੱਖ ਰਹੇ ਨੇ ।

https://www.instagram.com/p/B2VucRLBpoj/

ਇਸ ਦੇ ਨਾਲ ਹੀ ਹੱਥਾਂ ‘ਚ ਗਲਵਸ ਅਤੇ ਮੂੰਹ ਤੇ ਮਾਸਕ ਪਾ ਕੇ ਉਹ ਦੂਰੋਂ ਹੀ ਆਪਣੀ ਸਹੇਲੀ ਦੇ ਨਾਲ ਪਿਆਰ ਜਤਾ ਰਹੇ ਨੇ ।ਦੱਸ ਦਈਏ ਕਿ ਹੁਸ਼ਿਆਰਪੁਰ ਦੀ ਰਹਿਣ ਵਾਲੀ ਸਿਮਰਨ ਕੌਰ ਮੁੰਡੀ ਨੇ ਜਨਵਰੀ ‘ਚ ਗੁਰਦਾਸ ਮਾਨ ਦੇ ਪੁੱਤਰ ਗੁਰਿੱਕ ਮਾਨ ਦੇ ਨਾਲ ਵਿਆਹ ਰਚਾਇਆ ਸੀ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।

Related Post