ਸਿਮਰਨ ਕੌਰ ਮੁੰਡੀ ਨੇ ਸਾਂਝਾ ਕੀਤਾ ਨਵਾਂ ਵੀਡੀਓ, ਦਿਲਕਸ਼ ਅਦਾਵਾਂ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur May 27th 2021 12:53 PM -- Updated: May 27th 2021 12:56 PM

ਗਾਇਕ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ( Simran Kaur Mundi) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਜੇ ਗੱਲ ਕਰੀਏ ਉਨ੍ਹਾਂ ਦੇ ਪਤੀ ਗੁਰਿਕ ਮਾਨ ਦੀ ਤਾਂ ਉਹ ਸੋਸ਼ਲ ਮੀਡੀਆ ਉੱਤੇ ਬਹੁਤ ਘੱਟ ਨਜ਼ਰ ਆਉਂਦੇ ਨੇ।

simran kaur mundi and gurik maan image source- instagram

ਹੋਰ ਪੜ੍ਹੋ : ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਇਹ ਪੰਜਾਬੀ ਅੰਦਾਜ਼, ਮਸ਼ਹੂਰ ਪੰਜਾਬੀ ਗੀਤ ‘ਦਿਉਰ ਦੇ ਵਿਆਹ ਵਿੱਚ’ ‘ਤੇ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

simran kaur mundi video image source- instagram

ਇਸ ਵੀਡੀਓ ਨੂੰ ਉਨ੍ਹਾਂ ਨੇ ਪੰਜਾਬੀ ਫੋਕ ਉੱਤੇ ਬਣਾਇਆ ਹੈ। ਵੀਡੀਓ ‘ਚ ਉਹ ਮੈਕਸੀ ਆਉਟ ਫਿੱਟ ‘ਚ ਬਹੁਤ ਕੂਲ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Gurikk Maan celebrates 1st Marriage Anniversary With Simran Kaur Mundi image source- instagram

ਜੇ ਗੱਲ ਕਰੀਏ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਦੇ ਵਿਆਹ ਦੀ ਤਾਂ ਉਨ੍ਹਾਂ ਨੇ ਪਿਛਲੇ ਸਾਲ ਸਾਬਕਾ ਮਿਸ ਇੰਡੀਆ ਯੂਨੀਵਰਸ ਅਤੇ ਅਭਿਨੇਤਰੀ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਕਰਵਾਇਆ ਸੀ । ਇਹ ਵਿਆਹ ਖੂਬ ਸੁਰਖੀਆਂ ‘ਚ ਛਾਇਆ ਰਿਹਾ ਸੀ। ਇਸ ਵਿਆਹ ‘ਚ ਮਨੋਰੰਜਨ ਜਗਤ ਤੋਂ ਲੈ ਕੇ ਰਾਜਨੀਤਿਕ ਜਗਤ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਈਆਂ ਸਨ। ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ । ਸਿਮਰਨ ਕੌਰ ਮੁੰਡੀ ਕਈ ਟੀ.ਵੀ ਐਡ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Simran Kaur Mundi (@simrankaurmundi)

Related Post