ਹਾਲ ਹੀ ‘ਚ ਆਈ ਪੰਜਾਬੀ ਫਿਲਮ ‘ਭੱਜੋ ਵੀਰੋ ਵੇ’ ‘ਚ ਨਜ਼ਰ ਆਈ ਸਿੰਮੀ ਚਾਹਲ ਦੇ ਕੰਮ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ, ਤੇ ਹੁਣ ਉਹ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ। ਕਿਊਟ ਤੇ ਮਾਸੂਮ ਚਿਹਰੇ ਵਾਲੀ ਸਿੱਮੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ‘ਚ ਆਪਣਾ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਹੈ।
ਸਿੰਮੀ ਚਾਹਲ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ
ਹੋਰ ਦੇਖੋ: ਫੁਲ ਸਪੀਡ ‘ਤੇ ਭੱਜਣ ਲਈ ਤਿਆਰ ਹੈ ‘ਭੱਜੋ ਵੀਰੋ ਵੇ’
ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੀ ਸਿੰਮੀ ਚਾਹਲ ਜੋ ਕਿ ਆਪਣੇ ਫੈਨਜ਼ ਲਈ ਵਕਤ ਕੱਢ ਹੀ ਲੈਂਦੀ ਹੈ ਤੇ ਉਹਨਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਹਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ,” ਐਂਡ..ਇਹ ਉਹ ਸਮੇਂ ਨੇ ਜਦੋਂ ਮੈਂ ਪੋਜ਼ ਕਰਦੀ ਹਾਂ..” ਤਸਵੀਰਾਂ ‘ਚ ਸਿੰਮੀ ਜਿਹਨਾਂ ਨੇ ਪੀਲੇ ਰੰਗ ਦਾ ਲਹਿੰਗਾ ਤੇ ਪਾਇਆ ਹੋਇਆ ਹੈ। ਇਹਨਾਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਸਿੰਮੀ ਚਾਹਲ ਕਿੰਨੀ ਪਿਆਰੀ ਤੇ ਦਿਲਕਸ਼ ਨਜ਼ਰ ਆ ਰਹੀ ਹੈ ਤੇ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
https://www.instagram.com/p/Br37IYQAdYb/
ਹੋਰ ਵੇਖੋ: ਬ੍ਰੇਕਅਪ ਤੋਂ ਬਾਅਦ ਨੇਹਾ ਕੱਕੜ ਨੇ ਕਿਵੇਂ ਮਨਾਇਆ ਕ੍ਰਿਸਮਸ, ਦੇਖੋ ਤਸਵੀਰਾਂ
'ਬੰਬੂਕਾਟ', 'ਸਰਵਣ' , 'ਰੱਬ ਦਾ ਰੇਡੀਓ' ਤੇ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਜਿੱਤ ਚੁੱਕੀ ਹੈ। ਸਿੰਮੀ ਚਾਹਲ ਜੋ ਕਿ ਬਹੁਤ ਜਲਦ ‘ਰੱਬ ਦਾ ਰੇਡੀਓ-2’ ‘ਚ ਤਰਸੇਮ ਜੱਸੜ ਦੇ ਨਾਲ ਨਜ਼ਰ ਆਵੇਗੀ।