ਅੱਜ ਦੇ ਸਮੇਂ ਵਿੱਚ ਜਿਥੇ ਸਭ ਆਪੋ ਆਪਣੀ ਦੌੜ ਵਿੱਚ ਰੁੱਝੇ ਹੋਏ ਹਨ, ਉਥੇ ਹੀ ਅਮਰੀਕਾ ਦੇ ਫੀਨਿਕਸ ਤੋਂ ਗੈਸ ਸਟੇਸ਼ਨ ਦਾ ਮਾਲਕ ਸਿੱਖ ਵਿਅਕਤੀ ਜਸਵਿੰਦਰ ਸਿੰਘ ਨੇ ਇਹ ਸਾਬਿਤ ਕੀਤਾ ਹੈ ਕਿ ਇਨਸਾਨੀਅਤ ਅਜੇ ਵੀ ਜਿੰਦਾ ਹੈ! ਅਮਰੀਕਾ ਦੇ ਫੀਨਿਕਸ ਤੋਂ ਗੈਸ ਸਟੇਸ਼ਨ ਦਾ ਮਾਲਕ ਜਸਵਿੰਦਰ ਸਿੰਘ ਸਮਾਜ ਵਿੱਚ, ਮਨੁੱਖਤਾ ਲਈ ਆਪਣਾ ਯੋਗਦਾਨ ਦੇ ਰਿਹਾ ਹੈ। ਤੁਸੀਂ ਮਾਰਵਲ ਦੇ ਸੁਪਰਹੀਰੋਜ਼ ਨੂੰ ਕਈ ਤਰ੍ਹਾਂ ਦੇ ਪਹਿਰਾਵੇ ਪਹਿਨੇ ਅਤੇ ਅਲੌਕਿਕ ਸ਼ਕਤੀਆਂ ਵਾਲੇ ਦੇਖੇ ਹੋਣਗੇ ਪਰ ਜਸਵਿੰਦਰ ਸਿੰਘ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੁਝ ਹੀਰੋ ਪੱਗ ਬੰਨ੍ਹਦੇ ਹਨ।
Image Source: Twitter
ਕਾਰੋਬਾਰੀ, ਅੱਜਕੱਲ੍ਹ, ਪੈਸਾ ਕਮਾਉਣਾ ਚਾਹੁੰਦੇ ਹਨ ਅਤੇ ਉਹ ਮਹਿਜ਼ ਮੁਨਾਫ਼ਾ ਹੀ ਕਮਾਉਣਾ ਚਾਹੁੰਦੇ ਹਨ। ਕੋਈ ਵੀ ਵਪਾਰੀ ਆਪਣਾ ਨੁਕਸਾਨ ਨਹੀਂ ਚਾਹੁੰਦਾ। ਹਾਲਾਂਕਿ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਭਾਰਤੀ ਮੂਲ ਦਾ ਸਿੱਖ ਵਿਅਕਤੀ ਜਸਵਿੰਦਰ ਸਿੰਘ ਖੁਸ਼ੀ-ਖੁਸ਼ੀ ਇਹ ਘਾਟਾ ਝੱਲ ਰਿਹਾ ਹੈ। ਇਸ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਉਨ੍ਹਾਂ 'ਤੇ ਮਾਣ ਮਹਿਸੂਸ ਕਰੋਗੇ।
ਜਸਵਿੰਦਰ ਸਿੰਘ ਇੱਕ ਦਿਨ ਵਿੱਚ $500 ਤੋਂ ਵੱਧ ਦਾ ਨੁਕਸਾਨ ਝੱਲ ਰਹੇ ਹਨ।ਕਿਉਂਕਿ ਉਹ ਸਥਾਨਕ ਨਿਵਾਸੀਆਂ ਦੀ ਮਦਦ ਲਈ ਘੱਟ ਕੀਮਤ 'ਤੇ ਫਿਊਲ ਵੇਚ ਰਹੇ ਹਨ। ਜਦੋਂ ਕਿ ਲਗਭਗ ਸਾਰੀਆਂ ਵਸਤੂਆਂ ਦੀਆਂ ਕੀਮਤਾਂ ਵੱਧ ਰਹੀਆਂ ਹਨ, ਦੁਨੀਆ ਭਰ ਦੇ ਲੋਕ ਆਪਣੇ ਖਰਚਿਆਂ ਦਾ ਪ੍ਰਬੰਧਨ ਕਰਨ ਲਈ ਜੂਝ ਰਹੇ ਹਨ।
ਅਜਿਹੇ ਮੁਸ਼ਕਿਲ ਭਰੇ ਸਮੇਂ ਦੇ ਵਿੱਚ ਜਸਵਿੰਦਰ ਸਿੰਘ ਨੂੰ ਰੋਜ਼ਾਨਾ ਔਸਤਨ 1,000 ਗੈਲਨ ਦੇ ਘਾਟੇ ਨਾਲ ਫਿਊਲ ਵੇਚਣ ਵਾਲਾ ਹੀਰੋ ਕਿਹਾ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ, ਉਨ੍ਹਾਂ ਨੇ ਆਪਣੇ ਸਪਲਾਇਰ ਤੋਂ $5.66 ਪ੍ਰਤੀ ਗੈਲਨ ਦੇ ਹਿਸਾਬ ਨਾਲ ਗੈਸ ਖਰੀਦੀ ਜਦੋਂ ਕਿ ਉਹ ਇਸ ਨੂੰ $5.19 ਪ੍ਰਤੀ ਗੈਲਨ ਦੇ ਹਿਸਾਬ ਨਾਲ ਵੇਚ ਰਹੇ ਹਨ, ਜੋ ਕਿ ਖਰੀਦ ਮੁੱਲ ਨਾਲੋਂ 47 ਸੈਂਟ ਸਸਤਾ ਹੈ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮਹਾਰਾਸ਼ਟਰ ਤੋਂ ਦੋ ਹੋਰ ਸ਼ੂਟਰ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਕੀਤੀ ਕਾਰਵਾਈ
ਇੱਕ ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ, ਜਸਵਿੰਦਰ ਸਿੰਘ ਨੇ ਕਿਹਾ, “ਗਾਹਕ ਅਤੇ ਮੇਰੇ ਭਾਈਚਾਰੇ ਨੂੰ ਇੱਕ ਬ੍ਰੇਕ ਦੇਣ ਲਈ। ਲੋਕਾਂ ਕੋਲ ਇਸ ਸਮੇਂ ਪੈਸੇ ਨਹੀਂ ਹਨ ਅਤੇ ਮੇਰੀ ਮਾਂ ਅਤੇ ਮੇਰੇ ਪਿਤਾ ਨੇ ਸਾਨੂੰ ਸਿਖਾਇਆ ਹੈ ਕਿ ਜੇਕਰ ਸਾਡੇ ਕੋਲ ਕੁਝ ਹੈ ਤਾਂ ਮਦਦ ਕਰਨੀ ਹੈ। ਜੇ ਤੁਹਾਡੇ ਕੋਲ ਕੁਝ ਹੈ ਤਾਂ ਤੁਹਾਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ।"
Image Source: Twitter
ਜਸਵਿੰਦਰ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਦੁਨੀਆ ਭਰ ਵਿੱਚ ਲੋਕ ਉਨ੍ਹੈਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ। ਇੱਕ ਯੂਜ਼ਰ ਨੇ ਕਿਹਾ, “ਸਾਰੇ ਹੀਰੋ ਟੋਪੀਆਂ ਨਹੀਂ ਪਹਿਨਦੇ, ਕੁਝ ਹੀਰੋ ਪੱਗ ਪਹਿਨਦੇ ਹਨ,” ਜਦੋਂ ਕਿ ਦੂਜੇ ਨੇ ਕਿਹਾ, “ਸਿੰਘ ਇਜ਼ ਕਿੰਗ”।