New York ਦੀਆਂ ਸੜਕਾਂ ‘ਤੇ ਭੰਗੜਾ ਪਾਉਂਦਾ ਨਜ਼ਰ ਆਇਆ ਇਹ ਸਰਦਾਰ ਨੌਜਵਾਨ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

Sardar Boy performs Bhangra on streets of New York: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਸੋਸ਼ਲ਼ ਮੀਡੀਆ ਉੱਤੇ ਇੱਕ ਸਰਦਾਰ ਨੌਜਵਾਨ ਦਾ ਭੰਗੜੇ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
image source Instagram
ਇਸ ਸਰਦਾਰ ਗੱਭਰੂ ਨੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਤੇ ਜੰਮ ਕੇ ਭੰਗੜਾ ਪਾਇਆ। ਵੀਡੀਓ ਚ ਦੇਖ ਸਕਦੇ ਹੋ ਗੱਭਰੂ ਨੇ ਕਿੰਨਾ ਸ਼ਾਨਦਾਰ ਭੰਗੜਾ ਪਾਇਆ ਹੈ। ਜਿਸ ਦੀ ਪ੍ਰਸ਼ੰਸਕ ਵੀ ਜੰਮ ਕੇ ਤਾਰੀਫ ਕਰ ਰਹੇ ਹਨ।
image source Instagram
ਹਾਰਡੀ ਸਿੰਘ ਨਾਮ ਦਾ ਇਹ ਨੌਜਵਾਨ ਨਿਊਯਾਰਕ ਦੀ ਸੜਕ ‘ਤੇ ਜੰਮ ਕੇ ਭੰਗੜਾ ਪਾ ਰਿਹਾ ਹੈ ਤੇ ਦਰਸ਼ਕਾਂ ਨੂੰ ਵੀ ਇਸ ਦਾ ਇਹ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਦੇਖ ਸਕਦੇ ਹੋ ਗੱਭਰੂ ਨੇ ਬਹੁਤ ਹੀ ਸੋਹਣੀ ਪੱਗ ਬੰਨੀ ਹੋਈ ਹੈ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਾਰਡੀ ਸਿੰਘ ਨੇ ਦੱਸਿਆ ਹੈ ਕਿ ਉਸਦੀ ਇੱਛਾ ਸੀ ਕਿ ਉਹ ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ ਭੰਗੜਾ ਪਾਵੇ।
image source instagram
ਇਸ ਵੀਡੀਓ ‘ਚ ਦੇਖ ਸਕਦੇ ਹੋ ਉਹ ਲਾਭ ਜੰਜੂਆ ਦਾ ਸੁਪਰ ਹਿੱਟ ਗੀਤ ‘ਮੁੰਡਿਆ ਤੋਂ ਬੱਚ ਕੇ ਰਹੀ’ ਉੱਤੇ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ ਭੰਗੜਾ ਪਾਉਂਦੇ ਹੋਏ ਇਸ ਸਰਦਾਰ ਗੱਭਰੂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਜੇ ਗੱਲ ਕਰੀਏ ਇਸ ਗੀਤ ਦੀ ਤਾਂ ਇਸ ਨੂੰ ਪੰਜਾਬੀ ਗਾਇਕ ਲਾਭ ਜੰਜੂਆ ਨੇ ਗਾਇਆ ਸੀ ਤੇ ਇਹ ਗੀਤ ਸਾਲ 2003 ‘ਚ ਆਈ ਹਿੰਦੀ ਫ਼ਿਲਮ boom ਚ ਵੀ ਸੁਣਨ ਨੂੰ ਮਿਲਿਆ ਸੀ।
View this post on Instagram