ਸਿਕੰਦਰ ਦੋ ਜਿਸ ਦਾ ਟਰੇਲਰ 6 ਜੁਲਾਈ ਨੂੰ ਸਾਰਿਆਂ ਦਾ ਸਾਹਮਣੇ ਆ ਚੁੱਕਿਆ ਹੈ। ਟਰੇਲਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਜਿਸ ਦੇ ਚਲਦਿਆਂ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਸ਼ੁਮਾਰ ਹੋ ਗਿਆ ਹੈ। ਗਾਇਕ ਤੋਂ ਹੁਣ ਅਦਾਕਾਰੀ 'ਚ ਕਦਮ ਰੱਖਣ ਜਾ ਰਹੇ ਗਾਇਕ ਗੁਰੀ ਵੀ ਚੰਗੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਸਿਕੰਦਰ ਯਾਨੀ ਕਰਤਾਰ ਚੀਮਾ ਜਿਹੜੇ ਆਪਣੀ ਪਹਿਲੀ ਫ਼ਿਲਮ ਦੇ ਕਿਰਦਾਰ ਨੂੰ ਹੀ ਅੱਗੇ ਲੈ ਕੇ ਆ ਰਹੇ ਹਨ।
View this post on Instagram
Rleasing on 2 agust..trailer kiven laggia,, Link In Bio
ਫ਼ਿਲਮ 'ਚ ਪੰਜਾਬ ਦੇ ਕਾਲਜਾਂ ਚ ਹੁੰਦੇ ਗੈਂਗਸਟਰਵਾਦ ਦੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ ਅਤੇ ਇਸ 'ਚ ਪੰਜਾਬ ਦੀ ਰਾਜਨੀਤੀ ਦੇ ਦਖਲ ਨੂੰ ਵੀ ਪੇਸ਼ ਕੀਤਾ ਜਾਵੇਗਾ। ਫ਼ਿਲਮ 'ਚ ਗੁਰੀ ਅਤੇ ਕਰਤਾਰ ਚੀਮਾ ਤੋਂ ਇਲਾਵਾ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੰਗਰਾਲ, ਵਿਕਟਰ ਜੌਨ, ਸੰਜੀਵ ਅੱਤਰੀ, ਨਵਦੀਪ ਕਲੇਰ ਵਰਗੇ ਕਈ ਨਾਮੀ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।
ਮਾਨਵ ਸ਼ਾਹ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਅਤੇ ਧੀਰਜ ਰਤਨ ਦੀ ਕਹਾਣੀ ਹੈ। ਇਸ ਫ਼ਿਲਮ 'ਚ ਸਿੱਧੂ ਮੂਸੇ ਵਾਲਾ, ਗੁਰੀ ਅਤੇ ਜੱਸ ਮਾਣਕ ਵਰਗੇ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣ ਵਾਲੇ ਹਨ। ਸਿਕੰਦਰ ਫ਼ਿਲਮ ਦਾ ਪਹਿਲਾ ਭਾਗ ਬਾਕਸ ਆਫ਼ਿਸ 'ਤੇ ਹਿੱਟ ਸਾਬਿਤ ਹੋਇਆ ਸੀ। ਦੇਖਣਾ ਹੋਵੇਗਾ ਕੀ ਟਰੇਲਰ ਨੂੰ ਮਿਲ ਰਿਹਾ ਦਰਸ਼ਕਾਂ ਦਾ ਪਿਆਰ ਸਿਨੇਮਾ ਤੱਕ ਪਹੁੰਚਦਾ ਹੈ ਜਾਂ ਨਹੀਂ। ਫ਼ਿਲਮ ਦੋ ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।