ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਿਕੰਦਰ 2’ ਦਾ ਟਾਈਟਲ ਟਰੈਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਕਰਤਾਰ ਚੀਮਾ ਤੇ ਗੁਰੀ ਦੀ ਆਉਂਣ ਵਾਲੀ ਪੰਜਾਬੀ ਫ਼ਿਲਮ ਸਿਕੰਦਰ 2 ਜਿਸ ਨੂੰ ਲੈ ਕੇ ਦਰਸ਼ਕਾਂ ਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ। ਇਹ ਫ਼ਿਲਮ ਦੋ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਟਾਈਟਲ ਟਰੈਕ ਸਿਕੰਦਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਫੇਮਸ ਕਰਨ ਔਜਲਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
View this post on Instagram
ਹੋਰ ਵੇਖੋ:ਬੀਰ ਖਾਲਸਾ ਗਰੁੱਪ ਪਹੁੰਚਿਆ ਅਮਰੀਕਾਜ਼ ਗੌਟ ਟੈਲੇਂਟ ਦੇ ਤੀਜੇ ਰਾਉਂਡ ‘ਚ
ਸਿਕੰਦਰ ਗਾਣੇ ਦੇ ਬੋਲ ਕਰਨ ਔਜਲਾ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਨਾਮੀ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਤੇ ਮੰਨਾ ਮਿਊਜ਼ਿਕ ਵਾਲਿਆਂ ਨੇ ਮਿਲਕੇ ਦਿੱਤਾ ਹੈ। ਗੀਤ ਨੂੰ ਗੀਤ ਐੱਮ.ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
‘ਸਿਕੰਦਰ 2’ ਫ਼ਿਲਮ ਦੀ ਕਹਾਣੀ ਧੀਰਜ ਰਤਨ ਵੱਲੋਂ ਲਿਖੀ ਗਈ ਹੈ ਤੇ ਮਾਨਵ ਸ਼ਾਹ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਪੰਜਾਬ ਦੇ ਕਾਲਜਾਂ ‘ਚ ਹੁੰਦੇ ਗੈਂਗਸਟਰਵਾਦ ਦੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ ਅਤੇ ਇਸ ‘ਚ ਪੰਜਾਬ ਦੀ ਰਾਜਨੀਤੀ ਦੇ ਦਖਲ ਨੂੰ ਵੀ ਪੇਸ਼ ਕੀਤਾ ਜਾਵੇਗਾ। ਫ਼ਿਲਮ ‘ਚ ਗੁਰੀ ਅਤੇ ਕਰਤਾਰ ਚੀਮਾ ਤੋਂ ਇਲਾਵਾ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੰਗਰਾਲ, ਵਿਕਟਰ ਜੌਨ, ਸੰਜੀਵ ਅੱਤਰੀ, ਨਵਦੀਪ ਕਲੇਰ ਵਰਗੇ ਕਈ ਨਾਮੀ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।