Sidhus Of Southall: ਲਓ ਜੀ ਸਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਦੀ ਫ਼ਿਲਮ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਜਾਣੋ ਕਦੋਂ ਹੋਵੇਗੀ ਰਿਲੀਜ਼!

By  Lajwinder kaur February 15th 2023 12:41 PM

Sargun Mehtas New film 'Sidhus Of Southall' releasing date: ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਤੇ ਬਾਕਮਾਲ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਲੰਬੇ ਸਮੇਂ ਤੋਂ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਉਹ ਕਈ ਫ਼ਿਲਮਾਂ ਦੇ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ। ਕਿਸਮਤ, ਕਿਸਮਤ-2, ਮੋਹ ਵਰਗੀਆਂ ਫ਼ਿਲਮਾਂ ਦੇ ਨਾਲ ਹਰ ਇੱਕ ਦਿਲ ਉੱਤੇ ਆਪਣੀ ਵੱਖਰੀ ਹੀ ਛਾਪ ਛੱਡ ਚੁੱਕੀ ਹੈ।

ਪਿਛਲੇ ਸਾਲ ਵੀ ਸਰਗੁਣ ਲਈ ਕਾਫੀ ਖ਼ਾਸ ਰਿਹਾ ਸੀ, ਉਨ੍ਹਾਂ ਨੇ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਹੁਣ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਆਪਣੀ ਨਵੀਂ ਫ਼ਿਲਮ 'ਸਿੱਧੂਜ਼ ਆਫ਼ ਸਾਊਥਾਲ' ਦਾ ਪੋਸਟਰ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

image source: Instagram 

ਹੋਰ ਪੜ੍ਹੋ : ਪੰਜਾਬੀ ਐਕਟਰ ਰਾਣਾ ਰਣਬੀਰ ਦੀ ਖੂਬ ਤਾਰੀਫ਼ ਕਰਦੇ ਨਜ਼ਰ ਆਏ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ, ਦੇਖੋ ਵੀਡੀਓ

 ‘Sidhus Of Southall’ ਇਸ ਦਿਨ ਹੋਵੇਗੀ ਰਿਲੀਜ਼

Sargun Mehta and Ajay Sarkaria's 'Sidhus Of Southall’ : ਸਰਗੁਣ ਮਹਿਤਾ ਆਪਣੀ ਇੱਕ ਹੋਰ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਰਗੁਣ ਮਹਿਤਾ ਅਤੇ ਅਜੈ ਸਰਕਾਰੀਆ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। 'ਸਿੱਧੂਜ਼ ਆਫ਼ ਸਾਊਥਾਲ' ਟਾਈਟਲ ਹੇਠ ਆਉਣ ਵਾਲੀ ਇਹ ਫ਼ਿਲਮ 19 ਮਈ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਫ਼ਿਲਮ ਦਾ ਮਜ਼ੇਦਾਰ ਪੋਸਟਰ ਆਇਆ ਸਾਹਮਣੇ

ਸਰਗੁਣ ਮਹਿਤਾ ਨੇ 'ਸਿੱਧੂਜ਼ ਆਫ਼ ਸਾਊਥਾਲ' ਫ਼ਿਲਮ ਦਾ ਮਜ਼ੇਦਾਰ ਪੋਸਟਰ ਰਿਲੀਜ਼ ਕੀਤਾ ਹੈ। ਜਿਸ ਵਿੱਚ ਫ਼ਿਲਮ ਦੇ ਸਾਰੇ ਕਿਰਦਾਰ ਨਜ਼ਰ ਆ ਰਹੇ ਹਨ। ਫ਼ਿਲਮ ਵਿੱਚ ਸਰਗੁਣ ਤੇ ਅਜੈ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਬੀ.ਐਨ. ਸ਼ਰਮਾ, ਇਫਤਿਖਾਰ ਠਾਕੁਰ, ਅਮਰ ਨੂਰੀ, ਜਤਿੰਦਰ ਕੌਰ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਉਤਸੁਕਤਾ ਨੂੰ ਬਿਆਨ ਕਰ ਰਹੇ ਹਨ।

ਇੰਦਰਪਾਲ ਸਿੰਘ ਵੱਲੋਂ ਇਸ ਫ਼ਿਲਮ ਦਾ ਸਕਰੀਨ ਪਲੇਅ ਲਿਖਿਆ ਗਿਆ ਹੈ ਅਤੇ ਫ਼ਿਲਮ ਦੇ ਡਾਇਲਾਗਸ ਭਿੰਦੀ ਤੋਲਾਵਾਲ ਅਤੇ ਪੁਸ਼ਿੰਦਰ ਜ਼ੀਰਾ ਨੇ ਲਿਖੇ ਹਨ। ਇਸ ਫ਼ਿਲਮ ਦੇ ਨਿਰਦੇਸ਼ਕ ਨਵਨੀਤ ਸਿੰਘ ਹਨ।

 

View this post on Instagram

 

A post shared by Sargun Mehta (@sargunmehta)

Related Post