ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ, ਕਿਹਾ ਮੈਂ ਜੇਲ੍ਹ ਜਾਣ ਲਈ ਹਾਂ ਤਿਆਰ ਜੇ……..
Shaminder
August 9th 2022 10:23 AM --
Updated:
August 9th 2022 10:27 AM
ਸਿੱਧੂ ਮੂਸੇਵਾਲਾ (Sidhu Moose wala ) ਦੇ ਦਿਹਾਂਤ ਨੂੰ ਦੋ ਮਹੀਨੇ ਬੀਤ ਚੁੱਕੇ ਹਨ। ਇਹ ਮਾਮਲਾ ਹਾਲੇ ਕਿਸੇ ਵੀ ਵੱਡੇ ਮੋੜ ‘ਤੇ ਨਹੀਂ ਪਹੁੰਚਿਆਂ ਅਤੇ ਨਾਂ ਹੀ ਇਸ ਮਾਮਲੇ ‘ਚ ਕਿਸੇ ਮਾਸਟਰ ਮਾਈਂਡ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਗੋਲਡੀ ਬਰਾੜ ਹਾਲੇ ਵੀ ਪਹੁੰਚ ਤੋਂ ਬਾਹਰ ਹੈ ਅਤੇ ਲਾਰੈਂਸ ਬਿਸ਼ਨੋਈ ਪੁਲਿਸ ਦੀ ਹਿਰਾਸਤ ‘ਚ ਹੈ ।ਖਬਰਾਂ ਮੁਤਾਬਕ ਸਿੱਧੂ ਮੂਸੇਵਾਲਾ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ । ਸਿੱਧੂ ਮੂਸੇਵਾਲਾ ਦੇ ਪਿਤਾ (Father) ਨੇ ਲਾਰੈਂਸ ਦੇ ਨਾਲ ਹੋ ਰਹੇ ਸਲੂਕ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਲਾਰੈਂਸ ਨੂੰ ਵਿਸ਼ੇਸ਼ ਤਰ੍ਹਾਂ ਦਾ ਟ੍ਰੀਟਮੈਂਟ ਮਿਲ ਰਿਹਾ ਹੈ ।