Sidhu Moosewala's Fan prepared model of Tractor-5911 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਸੰਸਾਰ ਤੋਂ ਚਲਾ ਗਿਆ ਹੈ, ਪਰ ਉਨ੍ਹਾਂ ਦੇ ਚਾਹੁਣ ਵਾਲੇ ਗਾਇਕ ਨੂੰ ਯਾਦ ਕਰਦੇ ਰਹਿੰਦੇ ਹਨ। ਏਨੀਂ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਫੈਨ ਚਰਚਾ ਚ ਬਣਿਆ ਹੋਇਆ ਹੈ, ਜਿਸ ਨੇ ਆਪਣੀ ਕਲਾ ਦੇ ਨਾਲ ਆਪਣੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਹੈ। ਜੀ ਹਾਂ ਮਾਨਸਾ ਦੇ ਪਿੰਡ ਬੁਰਜ ਰਾਠੀ ਦਾ ਗੁਰਮੀਤ ਸਿੰਘ ਨੇ ਰਬੜ ਦੀਆਂ ਚੱਪਲਾਂ ਨਾਲ ਟਰੈਕਟਰ-5911 ਦਾ ਮਾਡਲ ਤਿਆਰ ਕੀਤਾ ਹੈ। ਜਿਸ ਦੀ ਚਰਚਾ ਸੋਸ਼ਲ ਮੀਡੀਆ ਉੱਤੇ ਜੰਮ ਕੇ ਹੋ ਰਹੀ ਹੈ।
image source instagram
ਹੋਰ ਪੜ੍ਹੋ : ਰੁਬੀਨਾ ਬਾਜਵਾ ਅਤੇ ਅਖਿਲ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
image source instagram
ਚੱਪਲਾਂ ਤੋਂ ਵੱਖ-ਵੱਖ ਤਰ੍ਹਾਂਦੀਆਂ ਕਲਾਕ੍ਰਿਤੀਆਂ ਬਣਾ ਕੇ ਨਾਮਣਾ ਖੱਟ ਚੁੱਕੇ ਗੁਰਮੀਤ ਸਿੰਘ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੇ ਮਾਡਲ ਬਣਾਏ ਹਨ। ਆਪਣੇ ਮਾਡਲ ਬਾਰੇ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਉਹ ਇਹ ਮਾਡਲ ਸਿੱਧੂ ਮੂਸੇਵਾਲਾ ਦੀ ਸਮਾਧ ਵਾਲੀ ਜਗ੍ਹਾ ਉੱਤੇ ਭੇਂਟ ਕਰਕੇ ਆਉਣਗੇ।
ਗੁਰਮੀਤ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਇਸ ਕਲਾ ਕੇਂਦਰ ’ਚ ਆਏ ਸਨ, ਤਾਂ ਸਿੱਧੂ ਸਾਡੇ ਕੇਂਦਰ ਅਤੇ ਸਾਡੀ ਕਲਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸਨ, ਜਿਨ੍ਹਾਂ ਨੇ ਮੇਰੀ ਕਲਾ ਤੋਂ ਪ੍ਰਭਾਵਿਤ ਹੋ ਕੇ ਮੈਨੂੰ 2-3 ਟਰੈਕਟਰ 5911 ਤਿਆਰ ਕਰਕੇ ਦੇਣ ਦੀ ਗੱਲ ਕਹੀ ਸੀ। ਜਿਸ ਕਰਕੇ ਉਨ੍ਹਾਂ ਸਿੱਧੂ ਮੂਸੇਵਾਲਾ ਦੀ 5911 ਟਰੈਕਟਰ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਇਸ ਮਾਡਲ ਨਨੂੰ ਤਿਆਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਿੱਧੂ ਦੀ ਮੌਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਜਦੋਂ ਵੀ ਉਹ ਰਸਤੇ ਉੱਤੇ 5911 ਟਰੈਕਟਰ ਨੂੰ ਦੇਖਦੇ ਨੇ ਤਾਂ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਯਾਦ ਆ ਜਾਂਦੀ ਹੈ।
image source instagram
ਗੁਰਮੀਤ ਸਿੰਘ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਦੋਬਾਰਾ ਇਸ ਕਲਾ ਕੇਂਦਰ ’ਚ ਆਉਣਾ ਸੀ, ਪਰ ਦੁੱਖ ਦੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਫ਼ਰਜ਼ ਸਮਝਦੇ ਹੋਏ ਹੁਣ ਇਹ 5911 ਟਰੈਕਟਰ ਤਿਆਰ ਕੀਤਾ ਹੈ, ਜਿਸ ਨੂੰ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਰੱਖ ਕੇ ਆਵਾਂਗਾ। ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਉੱਪਰ ਖ਼ਰਚਾ ਕੋਈ ਜ਼ਿਆਦਾ ਨਹੀਂ ਆਇਆ, ਬਲਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਟਰੈਕਟਰ ਨੂੰ ਬਣਾਉਣ ’ਚ 15 ਤੋਂ 20 ਦਿਨ ਲੱਗਦੇ ਹਨ।
View this post on Instagram
A post shared by PTC News (@ptc_news)