ਗੀਤਾਂ ਤੋਂ ਉਲਟ ਸੁਭਾਅ ਦਾ ਮਾਲਕ ਹੈ ਸਿੱਧੂ ਮੂਸੇਵਾਲਾ ,ਵੇਖੋ ਵੀਡਿਓ
Shaminder
January 23rd 2019 10:44 AM --
Updated:
January 23rd 2019 03:21 PM
ਸਿੱਧੂ ਮੂਸੇਵਾਲਾ ਨੂੰ ਹਰ ਕੋਈ ਅੜਬ ਸੁਭਾਅ ਵਾਲਾ ਮੰਨਦਾ ਹੈ । ਪਰ ਹਕੀਕਤ ਬਿਲਕੁਲ ਇਸ ਦੇ ਉੇਲਟ ਹੈ । ਕਿਉਂਕਿ ਨਾਂ ਤਾਂ ਉਸ ਵਿੱਚ ਕਿਸੇ ਤਰ੍ਹਾਂ ਦਾ ਹੁਦਰਾਪਣ ਹੈ ਅਤੇ ਨਾਂ ਹੀ ਉਹ ਕਿਸੇ ਤਰ੍ਹਾਂ ਦਾ ਐਟੀਟਿਊਡ ਹੀ ਰੱਖਦਾ ਹੈ । ਭਾਵੇਂ ਫੈਨਸ ਹੋਣ ਜਾਂ ਫਿਰ ਪਿੰਡ ਦੇ ਲੋਕ ਹਰ ਕਿਸੇ ਨੂੰ ਉਹ ਖਿੜੇ ਮੱਥੇ ਮਿਲਦਾ ਹੈ । ਇਹੀ ਕੁਝ ਵੇਖਣ ਨੂੰ ਮਿਲਿਆ ਮੋਹਾਲੀ 'ਚ ਇੱਕ ਪ੍ਰੋਗਰਾਮ ਦੌਰਾਨ । ਸਿੱਧੂ ਮੂਸੇਵਾਲਾ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।