ਸਿੱਧੂ ਮੂਸੇਵਾਲਾ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਮਾਂ ਨੂੰ ਜਨਮਦਿਨ ਦੀ ਵਧਾਈ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਗੀਤਾਂ ਤੇ ਦਮਦਾਰ ਆਵਾਜ਼ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾਈ ਹੋਈ ਹੈ। ਛੋਟੀ ਉਮਰ ‘ਚ ਹੀ ਉਨ੍ਹਾਂ ਨੇ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ। ਸਿੱਧੂ ਮੂਸੇਵਾਲਾ ਜ਼ਿਆਦਾਤਰ ਆਪਣੇ ਲਿਖੇ ਹੀ ਗੀਤ ਗਾਉਂਦੇ ਹਨ। ਚੰਗੇ ਗਾਇਕ ਹੋਣ ਦੇ ਨਾਲ ਸਰਵਨ ਪੁੱਤਰ ਵੀ ਨੇ। ਉਹ ਅਕਸਰ ਹੀ ਆਪਣੀ ਤੇ ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਮਾਤਾ ਜੀ ਦੇ ਜਨਮ ਦਿਨ ਉੱਤੇ ਤਸਵੀਰ ਸ਼ੇਅਰ ਕਰਕੇ ਆਪਣੀ ਮਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਨੇ। ਮਾਂ-ਪੁੱਤਰ ਦਾ ਇਹ ਖ਼ਾਸ ਰਿਸ਼ਤਾ ਓਦੋਂ ਵੀ ਨਜ਼ਰ ਆਇਆ ਸੀ ਜਦੋਂ ਸਿੱਧੂ ਮੂਸੇਵਾਲਾ ਦੀ ਮਾਤਾ ਸਰਪੰਚੀ ਜਿੱਤੇ ਸਨ। ਇਸ ਤੋਂ ਇਲਾਵਾ ਜਦੋਂ ਸਿੱਧੂ ਮੂਸੇਵਾਲੇ ਦੇ ਭੜਕਾਊ ਗੀਤਾਂ ਦਾ ਮੁੱਦਾ ਗਰਮਾਇਆ ਸੀ ਤਾਂ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਇੱਕ ਹਲਫ਼ਨਾਮਾ ਦੇ ਕੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹਨਾਂ ਦਾ ਬੇਟਾ ਹੁਣ ਕੋਈ ਵੀ ਭੜਕਾਊ ਗੀਤ ਨਹੀਂ ਗਾਵੇਗਾ।
View this post on Instagram
बड़ा नाम, बढ़ती पहचान, बढ़ती दुश्मनी सब कुछ है मेरे पास
ਜੇ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਫ਼ਿਲਮ ਜਗਤ ‘ਚ ਵੀ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਗਾਉਣ ਵਾਲੇ ਹਨ। ਸਿੱਧੂ ਮੂਸੇਵਾਲਾ ‘ਯੈੱਸ ਆਈ ਐਮ ਸਟੂਡੈਂਟ’ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ।