‘Time Sqaure’ 'ਤੇ ਸਿੱਧੂ ਮੂਸੇਵਾਲਾ, ਪ੍ਰਸ਼ੰਸਕਾਂ ਨੇ ਲਾਏ ‘ਸਿੱਧੂ ਮੂਸੇਵਾਲਾ ਸਾਡੇ ਦਿਲਾਂ ‘ਚ ਅਮਰ ਹੈ’ ਦੇ ਨਾਅਰੇ

By  Lajwinder kaur June 12th 2022 02:10 PM -- Updated: June 12th 2022 02:14 PM

Sidhu Moose Wala recently featured and honoured at the Times Square, New York : ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਭਰਦੇ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਸੀ। ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਪੂਰੀ ਪੰਜਾਬੀ ਇੰਡਸਟਰੀ ਨੇ ਵੀ ਸਿੱਧੂ ਮੂਸੇਵਾਲਾ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਭਾਵੁਕ ਪੋਸਟਾਂ ਪਾਈਆਂ ਸਨ। ਦੱਸ ਦਈਏ ‘ਟਾਈਮ ਸਕੁਏਅਰ’ ‘ਤੇ ਸਿੱਧੂ ਮੂਸੇਵਾਲਾ ਦੀ ਵੀਡੀਓ ਚਲਾਈ ਗਈ।

inside image of sidhu moose wala

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਬਰਥਡੇਅ ਐਨੀਵਰਸਿਰੀ ‘ਤੇ ਪੰਜਾਬੀ ਕਲਾਕਾਰਾਂ ਨੇ ਪੋਸਟਾਂ ਪਾ ਕੇ ਯਾਦ ਕੀਤੇ ਸਿੱਧੂ ਨਾਲ ਬਿਤਾਏ ਪਲ

ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਨਿਊਯਾਰਕ ਤੋਂ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋਏ ਸਨ। ਨਿਊਯਾਰਕ ਦੇ Time Sqaure ਤੇ ਹੋਰ ਥਾਵਾਂ ਉੱਤੇ ਸਿੱਧੂ ਮੂਸੇਵਾਲਾ ਦੇ ਮਿਊਜ਼ਿਕ ਵੀਡੀਓਜ਼ ਨੂੰ ਚਲਾਇਆ ਗਿਆ। ਇਸ ਸਥਾਨ ਉੱਤੇ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਕੱਠੇ ਹੋਏ ਸੀ, ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਜਿੱਥੇ ਸਾਰੇ ਪ੍ਰਸ਼ੰਸਕਾਂ ਨੇ ‘ਸਿੱਧੂ ਮੂਸੇਵਾਲਾ ਸਾਡੇ ਦਿਲਾਂ ‘ਚ ਅਮਰ ਹੈ’ ਦੇ ਨਾਅਰੇ ਲਗਾਉਂਦੇ ਹੋਏ ਨਜ਼ਰ ਵੀ ਆਏ। ਇਸ ਵੀਡੀਓ ਨੂੰ Naima NYC Photography ਦੇ ਪੇਜ਼ ਵੱਲੋਂ ਸ਼ੇਅਰ ਕੀਤਾ ਗਿਆ ਹੈ।

ਦੱਸ ਦਈਏ ਸਿੱਧੂ ਮੂਸੇਵਾਲਾ ਉਰਫ ਸ਼ੁੱਭਦੀਪ ਸਿੰਘ ਸਿੱਧੂ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲਾ ਵਿੱਚ ਹੋਇਆ ਸੀ। ਇਸ ਸਾਲ ਉਨ੍ਹਾਂ ਨੇ 29 ਸਾਲਾਂ ਦਾ ਹੋਣਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਸੋਗ 'ਚ ਹੈ। ਜਿਸ ਕਰਕੇ ਕਈ ਨਾਮੀ ਸਿੰਗਰਾਂ ਨੇ ਆਪਣੇ ਸ਼ੋਅਜ਼ ਤੇ ਫ਼ਿਲਮਾਂ ਨੂੰ ਮੁਲਤਵੀ ਕਰ ਦਿੱਤਾ ਸੀ।

We'll have to become a Sidhu for his parents: Gippy Grewal in emtional note on Sidhu Moose Wala's birth anniversary

29 ਮਈ ਨੂੰ ਇੱਕ ਉੱਭਰਦੇ ਸਿਤਾਰੇ ਸਿੱਧੂ ਮੂਸੇਵਾਲਾ ਨੂੰ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਜਿਸ ਨੇ ਹਰ ਇੱਕ ਨੂੰ ਹੈਰਾਨੀਜਨਕ ਅਤੇ ਪ੍ਰੇਸ਼ਾਨ ਕਰ ਦਿੱਤਾ ਸੀ। ਅੱਜ ਉਨ੍ਹਾਂ ਦੀ ਮੌਤ ਨੂੰ ਦੋ ਹਫਤੇ ਹੋ ਗਏ ਹਨ। 28 ਸਾਲਾ ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ ਜ਼ਬਰਦਸਤ ਗੀਤ ਗਾਏ,ਜੋ ਕਿ ਹੁਣ ਰਹਿੰਦੀ ਦੁਨੀਆ ਤੱਕ ਰਹਿਣਗੇ।

ਹੋਰ ਪੜ੍ਹੋ : ‘ਮੂਸੇਵਾਲਾ ਨੇ ਦੱਸਿਆ ਸੀ ਕਿ ਕੈਨੇਡਾ ਛੱਡ ਕੇ ਪਿੰਡ ਆ ਕੇ ਵੀ ਰਿਹਾ ਜਾ ਸਕਦਾ ਹੈ’-ਗੁਰਪ੍ਰੀਤ ਘੁੱਗੀ

 

View this post on Instagram

 

A post shared by Naima NYC Photography (@naimanycphotography)

Related Post