ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਇਸ ਸਭ ਦੇ ਚਲਦੇ ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਗੰਭੀਰ ਇਲਜ਼ਾਮ ਲਗਾਏ ਹਨ । ਸਿੱਧੂ ਮੁਸੇਵਾਲਾ ਨੇ ਕਿਹਾ ਕਿ ਲਾਈਵ ਹੋ ਕੇ ਕਿਹਾ ਹੈ ਕਿ ‘ਕੁਝ ਲੋਕ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਤੇ ਅਵਾ ਤਵਾ ਬੋਲਦੇ ਹਨ ਜੋ ਕਿ ਹੋਸ਼ੀਆਂ ਹਰਕਤਾਂ ਹਨ ।
ਸਿੱਧੂ ਨੇ ਕਿਹਾ ਹੈ ਕਿ ਜੇਕਰ ਉਹਨਾਂ ਤੋਂ ਕਿਸੇ ਨੂੰ ਵੀ ਕੋਈ ਤਕਲੀਫ ਹੈ, ਉਹ ਉਸ ਦੇ ਪਿੰਡ ਆ ਕੇ ਉਸ ਨਾਲ ਗੱਲ ਕਰ ਸਕਦਾ ਹੈ । ਉਹ ਹਰ ਗੱਲ ਦਾ ਜਵਾਬ ਦੇਣਗੇ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਹ ਲੋਕ ਆਪਣੀਆਂ ਇਨਾਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਹਨਾਂ ਉਹਨਾਂ ਤੇ ਢੁਕਵੀਂ ਕਾਰਵਾਈ ਕਰਨਗੇ ।
ਸਿੱਧੂ ਨੇ ਬਿਨਾਂ ਕਿਸੇ ਗਾਇਕ ਦਾ ਨਾਂਅ ਲਏ ਕਿਹਾ ਕਿ ਕੁਝ ਗਾਇਕਾਂ ਨੇ ਆਪਣੇ ਕੁਝ ਗਰੁੱਪ ਬਣਾਏ ਹੋਏ ਹਨ ਜਿਹੜੇ ਉਹਨਾਂ ਗਾਇਕਾਂ ਨੂੰ ਪਰੇਸ਼ਾਨ ਕਰਦੇ ਹਨ ਜਿਹੜੇ ਉਸ ਤੋਂ ਉਪਰ ਉੱਠਦੇ ਦਿਖਾਈ ਦਿੰਦੇ ਹਨ । ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਇੱਕ ਗਾਇਕ ਤੇ ਗਾਇਕਾ ਨਾਲ ਇਹ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਚੁੱਕੇ ਹਨ । ਪਰ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਦੇ ਪ੍ਰਸ਼ੰਸਕਾਂ ਤੇ ਸਿੱਧੂ ਮੂਸੇਵਾਲਾ ਦੇ ਵਿੱਚਕਾਰ ਕੁਝ ਦਿਨਾਂ ਤੋਂ ਕਾਫੀ ਵਿਵਾਦ ਭਖਿਆ ਹੋਇਆ ਹੈ । ਇਸ ਵਿਵਾਦ ਦਾ ਕੀ ਹੱਲ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।