ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਨਾਲ ਕੀਤਾ ਸੀ ਇਹ ਕੰਮ, ਸਿੱਧੂ ਦੀ ਕਹਾਣੀ ਤੁਹਾਨੂੰ ਵੀ ਕਰ ਦੇਵੇਗੀ ਭਾਵੁਕ

ਸਿੱਧੂ ਮੂਸੇਵਾਲਾ (Sidhu Moosewala) ਦੇ ਅੱਜ ਲੱਖਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ । ਛੋਟੀ ਜਿਹੀ ਉਮਰ ਵਿੱਚ ਹੀ ਉਹ ਪੰਜਾਬੀ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਗਿਆ ਹੈ, ਅਜਿਹੀ ਕਿਸਮਤ ਕੁਝ ਕੁ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ । ਇਸ ਦੇ ਬਾਵਜੂਦ ਉਹ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ, ਜਿਸ ਦੀ ਗਵਾਹੀ ਉਸ ਦੇ ਦੋਸਤ ਤੇ ਕੁਝ ਕੱਟੜ ਫੈਨ ਭਰਦੇ ਹਨ । ਉਹ (Sidhu Moosewala) ਆਪਣੇ ਗਾਣਿਆਂ ਵਿੱਚ ਆਪਣੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰਦਾ ਹੈ ।ਸਿੱਧੂ ਮੂਸੇਵਾਲਾ ਨੇ ਆਪਣੀ ਮਿਹਨਤ ਦੀ ਬਦੌਲਤ ਦੁਨੀਆ ਦੀ ਹਰ ਚੀਜ਼ ਹਾਸਲ ਕੀਤੀ ਹੈ ।
image From instagram
ਹੋਰ ਪੜ੍ਹੋ :
ਗਾਇਕਾ ਹਰਸ਼ਦੀਪ ਕੌਰ ਨੂੰ ‘ਰਾਜ ਗਾਇਕਾ’ ਦੇ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ, ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
image From instagram
ਮਹਿੰਗੀਆਂ ਕਾਰਾਂ ਤੋਂ ਲੈ ਕੇ ਵੱਡੇ ਘਰ ਤੱਕ ਹਰ ਕੁਝ ਸਿੱਧੂ ਮੂਸੇਵਾਲਾ (Sidhu Moosewala) ਨੇ ਆਪਣੀ ਮਿਹਨਤ ਤੇ ਬਲਬੂਤੇ ਤੇ ਹਾਸਲ ਕੀਤਾ ਹੈ । ਪਰ ਜਦੋਂ ਸਿੱਧੂ ਮੂਸੇਵਾਲਾ ਤੋਂ ਉਸ ਦੀ ਪਹਿਲੀ ਕਮਾਈ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਭਾਵੁਕ ਹੋ ਜਾਂਦਾ ਹੈ । ਇੱਕ ਇੰਟਰਵਿਊ ਦੌਰਾਨ ਜਦੋਂ ਉਸ (Sidhu Moosewala) ਤੋਂ ਪੁੱਛਿਆ ਗਿਆ ਕਿ ਉਸ ਦੀ ਪਹਿਲੀ ਕਮਾਈ ਕਿੰਨੀ ਸੀ ਅਤੇ ਉਸ ਨੇ ਇਸ ਨਾਲ ਕੀ ਕੀਤਾ ।
image From instagram
ਸਿੱਧੂ (Sidhu Moosewala) ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੀ ਪਹਿਲੀ ਕਮਾਈ ਨਾਲ ਆਪਣੇ ਪਿਤਾ ਲਈ ਇੱਕ ਕਾਰ ਖਰੀਦੀ ਸੀ ਅਤੇ ਬਾਅਦ ਵਿੱਚ ਉਸ ਨੇ ਆਪਣੇ ਪਰਿਵਾਰ ਲਈ ਇੱਕ ਘਰ ਬਣਾਇਆ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਕਿਹਾ ਕਿ ਜੇ ਐਮਰਜੈਂਸੀ ਨਾ ਹੋਵੇ ਤਾਂ ਉਸ (Sidhu Moosewala) ਨੂੰ ਆਪਣੇ ਲਈ ਚੀਜ਼ਾਂ ਖਰੀਦਣ ਦਾ ਕ੍ਰੇਜ਼ ਨਹੀਂ ਹੈ। ਇਸ ਲਈ ਉਹ (Sidhu Moosewala) ਹਮੇਸ਼ਾ ਆਪਣੇ ਮਾਤਾ-ਪਿਤਾ ਨਾਲ ਕੋਈ ਨਵੀਂ ਚੀਜ਼ ਖਰੀਦਦਾ ਹੈ ।