Sidhu Moose Wala new song 'jandi vaar' will not release: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' (Jandi Vaar) ਦੀ ਰਿਲੀਜ਼ 'ਤੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਦੀ ਮਾਨਸਾ ਅਦਾਲਤ ਨੇ ਇਸ ਗੀਤ 'ਤੇ ਰੋਕ ਲਗਾ ਦਿੱਤੀ ਹੈ ਅਤੇ ਇਸ ਗੀਤ ਦੇ ਇਸ਼ਤਿਹਾਰਾਂ ਨੂੰ ਹਟਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੋਰਟ ਨੇ ਗਾਇਕ ਅਤੇ ਸੰਗੀਤਕਾਰ ਸਲੀਮ ਮਰਚੈਂਟ ਨੂੰ ਨੋਟਿਸ ਭੇਜਿਆ ਹੈ ਤੇ ਨਾਲ ਹੀ ਜਵਾਬ ਵੀ ਮੰਗਿਆ ਹੈ।
ਹੋਰ ਪੜ੍ਹੋ : ਕੀ ਕ੍ਰਿਕੇਟਰ ਸ਼ੁਭਮਨ ਗਿੱਲ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਕਰ ਰਹੇ ਨੇ ਡੇਟ? ਦੇਖੋ ਵੀਡੀਓ ‘ਚ ਕੀ ਹੈ ਸੱਚ
image source instagram
ਦੱਸ ਦਈਏ ਗਾਇਕ ਅਤੇ ਸੰਗੀਤਕਾਰ ਸਲੀਮ ਮਰਚੈਂਟ ਨੇ ਕੁਝ ਦਿਨ ਪਹਿਲਾਂ ਇਸ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਮੂਸੇਵਾਲਾ ਦੇ ਮਾਪਿਆਂ ਨੇ ਇਸ 'ਤੇ ਇਤਰਾਜ਼ ਜਤਾਇਆ ਸੀ ਅਤੇ ਅਦਾਲਤ ਨੂੰ ਸਟੇਅ ਦੇਣ ਦੀ ਬੇਨਤੀ ਕੀਤੀ ਸੀ।
image source instagram
ਸਲੀਮ ਦੇ ਇਸ ਐਲਾਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਗੀਤ 'ਤੇ ਪਾਬੰਦੀ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ। ਇਹ ਹੁਕਮ ਮਾਨਸਾ ਜ਼ਿਲ੍ਹਾ ਅਦਾਲਤ ਵਿੱਚ ਲੰਬੀ ਬਹਿਸ ਤੋਂ ਬਾਅਦ ਸੁਣਾਇਆ ਗਿਆ ਹੈ। ਹੁਕਮ 'ਚ ਸਲੀਮ ਅਤੇ ਸੁਲੇਮਾਨ ਨੂੰ ਇਸ ਗੀਤ ਦੇ ਸਾਰੇ ਇਸ਼ਤਿਹਾਰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਗਾਇਕ ਸਲੀਮ ਮਰਚੈਂਟ ਨੂੰ ਗੀਤ ਰਿਲੀਜ਼ ਨਾ ਕਰਨ ਦੇ ਹੁਕਮ ਦਿੱਤੇ ਹਨ।
image source instagram
ਦੱਸ ਦੇਈਏ ਸਲੀਮ ਮਰਚੈਂਟ ਨੇ ਬੀਤੇ ਦਿਨੀਂ ਹੀ ਆਪਣੀ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ ਸੀ, ਜਿਸ ‘ਚ ਸਲੀਮ ਨੇ ਕਿਹਾ ਸੀ ਇਹ ਗੀਤ 2 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗਾ। ਸਿੱਧੂ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਗੀਤ 'ਜਾਂਦੀ ਵਾਰ' ਅਜੇ ਰਿਲੀਜ਼ ਹੋਵੇ। ਅਸੀਂ ਉਨ੍ਹਾਂ ਦੇ ਆਸ਼ੀਰਵਾਦ ਤੋਂ ਬਿਨਾਂ ਅਜਿਹਾ ਕੋਈ ਕਦਮ ਨਹੀਂ ਚੁੱਕਾਂਗੇ। ਸਿੱਧੂ ਮੂਸੇਵਾਲਾ ਦਾ ਮਾਪਿਆਂ ਦੇ ਨਾਲ ਵਿਚਾਰ ਕਰਕੇ ਇਸ ਗੀਤ ਨਵੀਂ ਰਿਲੀਜ਼ ਡੇਟ ਜਲਦ ਹੀ ਦੱਸਾਂਗੇ।
View this post on Instagram
A post shared by Salim Merchant (@salimmerchant)