ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ, ਹਰ ਕਿਸੇ ਨੂੰ ਭਾਵੁਕ ਕਰ ਰਹੀਆਂ ਬੇਬਸ ਮਾਪਿਆਂ ਦੀਆਂ ਤਸਵੀਰਾਂ
Shaminder
May 31st 2022 12:16 PM --
Updated:
May 31st 2022 12:20 PM
ਸਿੱਧੂ ਮੂਸੇਵਾਲਾ (Sidhu Moose wala ) ਦਾ ਅੱਜ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ ।ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਦੇ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਹਨ । ਬੇਸ਼ੱਕ ਹੁਣ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰੀਏ। ਸਿੱਧੂ ਮੂਸੇਵਾਲਾ ਨੂੰ ਯਾਦ ਕਰੀਏ ਪਰ ਭਰ ਜਵਾਨੀ ‘ਚ ਇਹ ਮਹਿਬੂਬ ਕਲਾਕਾਰ ਹਮੇਸ਼ਾ ਲਈ ਸਾਡੇ ਤੋਂ ਵਿੱਛੜ ਚੁੱਕਿਆ ਹੈ । ਪਰ ਸਿੱਧੂ ਮੂਸੇਵਾਲਾ ਦੇ ਮਾਪਿਆਂ (Parents) ਦੇ ਦੁੱਖ ਨੂੰ ਕੋਈ ਵੀ ਨਹੀਂ ਸਮਝ ਸਕਦਾ । ਜਿਨ੍ਹਾਂ ਨੂੰ ਆਪਣੇ ਜਵਾਨ ਪੁੱਤਰ ਨੂੰ ਅੱਖਾਂ ਸਾਹਮਣੇ ਮਰਦਾ ਦੇਖਿਆ ਹੈ ।