ਸਿੱਧੂ ਮੂਸੇਵਾਲਾ ਦੇ ਇੱਕ ਕੋਰੀਅਨ ਫੈਨ ਦਾ ਵੀਡੀਓ ਹੋ ਰਿਹਾ ਹੈ ਵਾਇਰਲ, ਇਸ ਫੈਨ ਨੇ ‘295’ ਗੀਤ ਗਾ ਕੇ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ 28 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿੱਧੂ ਮੂਸੇਵਾਲਾ ਨੇ ਗਾਇਕੀ ਦੇ ਕਰੀਅਰ ਵਿੱਚ ਕਾਫੀ ਪ੍ਰਸਿੱਧੀ ਖੱਟੀ। 11 ਜੂਨ ਨੂੰ ਮੂਸੇਵਾਲੇ ਦੇ ਪ੍ਰਸ਼ੰਸਕ ਨੇ ਮੂਸੇਵਾਲਾ ਦੀ ਯਾਦ 'ਚ ਉਨ੍ਹਾਂ ਦਾ ਜਨਮਦਿਨ ਮਨਾਇਆ।
ਅਜਿਹੇ ‘ਚ ਵਿਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਆਪਣੇ ਪਸੰਦੀਦਾ ਗਾਇਕ ਨੂੰ ਬਰਥਡੇਅ ਵਿਸ਼ ਕੀਤਾ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਦੱਖਣੀ ਕੋਰੀਆ ਦੇ ਇੱਕ ਪ੍ਰਸ਼ੰਸਕ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ‘Time Sqaure’ ‘ਤੇ ਸਿੱਧੂ ਮੂਸੇਵਾਲਾ, ਪ੍ਰਸ਼ੰਸਕਾਂ ਨੇ ਲਾਏ ‘ਸਿੱਧੂ ਮੂਸੇਵਾਲਾ ਸਾਡੇ ਦਿਲਾਂ ‘ਚ ਅਮਰ ਹੈ’ ਦੇ ਨਾਅਰੇ
ਇਸ ਕੋਰੀਅਨ ਫੈਨ ਨੇ ਆਪਣੇ ਪਸੰਦੀਦਾ ਗਾਇਕ ਸਿੱਧੂ ਮੂਸੇਵਾਲਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ, ਦਿਲ ਨੂੰ ਛੂਹ ਜਾਣ ਵਾਲਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਇਹ ਕੋਰੀਅਨ ਫੈਨ ਸਿੱਧੂ ਮੂਸੇਵਾਲਾ ਦਾ 295 ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਇਹ ਫੈਨ ਪੰਜਾਬੀ ਭਾਸ਼ਾ ‘ਚ ਹੀ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਹਰ ਇੱਕ ਨੂੰ ਭਾਵੁਕ ਤੇ ਹੈਰਾਨ ਕਰ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇਸ ਫੈਨ ਨੇ ਲਿਖਿਆ ਹੈ- ‘Happy Birthday Legend ਸਿੱਧੂ ਮੂਸੇਵਾਲਾ’। ਹੁਣ ਇਹ ਵੀਡੀਓ ਵੱਖ-ਵੱਖ ਪੇਜ਼ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਸ਼ੁੱਭਦੀਪ ਸਿੰਘ ਸਿੱਧੂ ਯਾਨੀਕਿ ਸਿੱਧੂ ਮੂਸੇਵਾਲਾ ਜੇਕਰ ਦੁਨੀਆ ਵਿੱਚ ਹੁੰਦਾ ਤਾਂ ਉਹ 11 ਜੂਨ ਨੂੰ ਆਪਣਾ 29ਵਾਂ ਜਨਮਦਿਨ ਆਪਣੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਮਨਾ ਰਹੇ ਹੁੰਦੇ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇਵਾਲਾ ਵਿੱਚ ਹੋਇਆ ਸੀ।
ਟਿੱਬਿਆਂ ‘ਚੋਂ ਉੱਠ ਕੇ ਸ਼ੁੱਭਦੀਪ ਨੇ ਸਿੱਧੂ ਮੂਸੇਵਾਲਾ ਤੱਕ ਦਾ ਸਫਰ ਤੈਅ ਕੀਤਾ । ਸਿੱਧੂ ਮੂਸੇਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰੇ ਹੀ ਹੋ ਮੁਕਾਮ ਤੱਕ ਪਹੁੰਚਾ ਦਿੱਤਾ ਸੀ। ਉਸ ਨੂੰ ਵਿਦੇਸ਼ਾਂ ਦੇ ਗੋਰੇ ਤੇ ਕਾਲੇ ਸਾਰੇ ਹੀ ਸੁਣਦੇ ਸਨ। ਸਿੱਧੂ ਮੂਸੇਵਾਲਾ ਆਪਣੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਗਿਆ ਹੈ।
View this post on Instagram