ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੇ ਹੌਲੀਵੁੱਡ ਵਿੱਚ ਸੋਗ ਲਹਿਰ ਛਾਈ ਹੋਈ ਹੈ। ਵੱਡੀ ਗਿਣਤੀ 'ਚ ਪੌਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਤੇ ਹੌਲੀਵੁੱਡ ਸੈਲੇਬਸ ਨੇ ਵੀ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ ਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਵਾਪਰੇ ਇਸ ਦਰਦਨਾਕ ਹਾਦਸੇ ਨੂੰ ਬਹੁਤ ਹੀ ਸ਼ਰਮਨਾਕ ਦੱਸਿਆ ਹੈ। ਹੁਣ ਫੈਨਜ਼ ਸਿੱਧੂ ਦੇ ਆਖਰੀ ਗੀਤਾਂ ਨੂੰ ਲੈ ਕੇ ਦੁਚਿੱਤੀ 'ਚ ਪੈ ਗਏ ਹਨ ਤੇ ਕਹਿ ਰਹੇ ਹਨ ਉਸ ਨੇ ਆਪਣੀ ਮੌਤ ਦੀ ਭੱਵਿਖਵਾੜੀ ਕੀਤੀ ਸੀ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਬਹੁਤ ਨਿਰਾਸ਼ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਗੀਤ ਮੁੜ ਟ੍ਰੈਂਡ ਹੋ ਰਹੇ ਹਨ, ਫੈਨਜ਼ ਇਨ੍ਹਾਂ ਗੀਤਾਂ ਰਾਹੀਂ ਆਪਣੇ ਚਹੇਤੇ ਗਾਇਕ ਨੂੰ ਯਾਦ ਕਰ ਰਹੇ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਹਾਲ ਹੀ 'ਚ ਦੋ ਆਖਰੀ ਗੀਤ ਸਾਹਮਣੇ ਆਏ ਸਨ। ਇਹ ਦੋ ਗੀਤ ਦਿ ਲਾਸਟ ਰਾਈਡ ਅਤੇ 295 ਹਨ। ਅਚਨਾਕ ਸਿੱਧੂ ਦੀ ਮੌਤ ਤੋਂ ਬਾਅਦ ਫੈਨਜ਼ ਉਸ ਦੇ ਦੋ ਗੀਤਾਂ ਨੂੰ ਲੈ ਕੇ ਦੁਚਿੱਤੀ ਵਿੱਚ ਪੈ ਗਏ ਹਨ। ਇਸ ਨੂੰ ਲੈ ਕੇ ਫੈਨਜ਼ ਤਰ੍ਹਾਂ- ਤਰ੍ਹਾਂ ਦੇ ਕਮੈਂਟਸ ਵੀ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਨੇ ਆਪਣੇ ਇਹ ਦੋਵੇਂ ਗੀਤਾਂ ਨੂੰ ਰਿਲੀਜ਼ ਦੇ ਸਮੇਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੇ ਸਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਫੈਨਜ਼ ਲਗਾਤਾਰ ਇਨ੍ਹਾਂ ਗੀਤਾਂ ਦੀਆਂ ਪੋਸਟਾਂ ਹੇਠਾਂ ਕਈ ਤਰ੍ਹਾਂ ਦੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਕੀ ਸਿੱਧੂ ਮੂਸੇਵਾਲਾ ਨੇ ਆਖਰੀ ਗੀਤਾਂ ਰਾਹੀਂ ਕੀਤੀ ਸੀ ਆਪਣੀ ਮੌਤ ਦੀ ਕੀਤੀ ਸੀ ਭਵਿੱਖਬਾਣੀ
"ਦਿ ਲਾਸਟ ਰਾਈਡ " ਗੀਤ
ਸਿੱਧੂ ਮੂਸੇਵਾਲਾ ਨੇ 15 ਮਈ ਨੂੰ ਦਿ ਲਾਸਟ ਰਾਈਡ ਸਿਰਲੇਖ ਵਾਲਾ ਇੱਕ ਗੀਤ ਰਿਲੀਜ਼ ਕੀਤਾ ਸੀ। ਇਹ ਗੀਤ,ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਸਾਂਝਾ ਕੀਤਾ ਗਿਆ ਸੀ। ਇਸ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਨੂੰ ਪਹਿਲਾਂ ਹੀ 11 ਮਿਲੀਅਨ ਤੋਂ ਵੱਧ ਵੀਊਜ਼ ਮਿਲ ਚੁੱਕੇ ਹਨ ਤੇ ਇਹ ਮੁੜ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ ਹੈ।
"295 " ਗੀਤ
ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਦਿ ਲਾਸਟ ਰਾਈਡ ਤੇ 295 ਉਨ੍ਹਾਂ ਦੇ ਫੈਨਜ਼ ਨੂੰ ਹਮੇਸ਼ਾ ਯਾਦ ਰਹੇਗਾ। ਕਿਉਂਕਿ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਗੀਤ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਬੰਧਤ ਹੈ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨਾਂਅ ਜਿਥੇ 295 ਹੈ, ਉਥੇ ਹੀ ਦੂਜੇ ਜੇਕਰ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ 29 ਮਈ 2022, ਯਾਨਿ ਕਿ 29-5-2022 ਨੂੰ ਸਿੱਧੂ ਮੂਸੇਵਾਲਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੀਕਾ ਸਿੰਘ ਨੂੰ ਲੱਗਾ ਗਹਿਰਾ ਸਦਮਾ, ਕਿਹਾ ਸ਼ਰਮ ਆਉਂਦੀ ਹੈ..
ਕਈ ਫੈਨਜ਼ ਨੇ ਸਿੱਧੂ ਮੂਸੇਵਾਲੇ ਦੇ ਇਨ੍ਹਾਂ ਦੋ ਆਖਰੀ ਗੀਤਾਂ ਨੂੰ ਉਸ ਦੀ ਮੌਤ ਨਾਲ ਸਬੰਧਤ ਦੱਸਿਆ ਹੈ। ਕਿਉਂਕਿ ਉਸ ਦੇ ਇਨ੍ਹਾਂ ਗੀਤਾਂ ਅਤੇ ਉਸ ਦੀ ਮੌਤ ਦੇ ਹਾਲਾਤਾਂ ਵਿਚਕਾਰ ਅਸਾਧਾਰਨ ਸਮਾਨਤਾਵਾਂ ਨੂੰ ਦੇਖਿਆ ਗਿਆ। ਜਿਵੇਂ ਕਿ "ਦਿ ਲਾਸਟ ਰਾਈਡ " ਗੀਤ ਕਥਿਤ ਤੌਰ 'ਤੇ ਰੈਪਰ ਟੂਪੈਕ ਸ਼ਕੂਰ ਨੂੰ ਸ਼ਰਧਾਂਜਲੀ ਸੀ, ਜਿਸ ਦੀ ਸਾਲ 1996 ਵਿੱਚ 25 ਸਾਲ ਦੀ ਉਮਰ ਵਿੱਚ ਉਸ ਦੀ ਹੀ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੈਰਾਨੀ ਦੀ ਗੱਲ ਹੈ ਕਿ ਐਤਵਾਰ ਸ਼ਾਮ ਨੂੰ ਸਿੱਧੂ ਮੂਸੇ ਵਾਲਾ ਨੂੰ ਜਵਾਹਰਕੇ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਉਸ ਦੀ ਗੱਡੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਆਖਰੀ ਸਮੇਂ ਵਿੱਚ ਸਿੱਧੂ ਆਪਣੇ ਦੋਸਤਾਂ ਨਾਲ ਗੱਡੀ ਵਿੱਚ ਰਾਈਡ ਕਰ ਰਿਹਾ ਸੀ।
ਗੀਤ ਦੇ ਬੋਲ ਹਨ, "ਹੋ ਚੋਬਰ ਦੇ ਚਹਿਰੇ ਉੱਤੇ ਨੂਰ ਦਸਦਾ, ਨੀ ਏਹਦਾ ਉੱਥੂਗਾ ਜਵਾਨੀ ਚ ਜਾਣਜਾ ਮਿੱਠੀਏ" ਗੀਤ ਦੇ ਬੋਲ ਪੜ੍ਹੇ ਗਏ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਟਵੀਟ ਕੀਤਾ, "ਸਿੱਧੂ ਮੂਸੇਵਾਲਾ' ਦਾ ਆਖਰੀ ਟਰੈਕ 'ਦਿ ਲਾਸਟ ਰਾਈਡ' ਉਸ ਵਿੱਚ ਸੱਚ ਸਾਬਿਤ ਹੋਇਆ।"
ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ 29 ਮਈ 2022, ਯਾਨਿ ਕਿ 29-5-2022 ਨੂੰ ਸਿੱਧੂ ਮੂਸੇਵਾਲਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।