ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿੱਚ ਜਿਸ ਜਗ੍ਹਾ ਉੱਤੇ ਸਿੱਧੂ ਮੂਸੇਵਾਲੇ ਉੱਤੇ ਹੋਏ ਕਾਤਿਲਾਨਾ ਹਮਲੇ ਨੂੰ ਮੌਕੋ 'ਤੇ ਮੌਜੂਦ ਲੋਕਾਂ ਨੇ ਕਈ ਖੁਲਾਸੇ ਕੀਤੇ ਹਨ। ਇਸ ਮਾਮਲੇ 'ਚ ਇੱਕ ਤੋਂ ਬਾਅਦ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਹੁਣ ਇਸ ਮਾਮਲੇ 'ਚ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ ਐਫਆਈਆਰ ਦਰਜ ਕੀਤੀ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਿਕ ਪੁਲਿਸ ਕੋਲ ਦਰਜ ਕਰਵਾਈ ਗਈ ਇਸ ਐਫਆਈਆਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਦੇ ਜਾਣ ਦਾ ਦਰਦ ਬਿਆਨ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਮੁਤਾਬਕ ਸਿੱਧੂ ਮੂਸੇਵਾਲਾ ਦਾ ਕਤਲ ਉਸ ਦੇ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਹੋਇਆ।
ਮੀਡੀਆ ਰਿਪੋਰਟਸ ਮੁਤਾਬਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਕਿਹਾ, " ਕਿ ਕਈ ਗੈਂਗਸਟਰ ਉਨ੍ਹਾਂ ਦੇ ਬੇਟੇ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਸਨ ਅਤੇ ਉਸ ਨੂੰ ਲਗਾਤਾਰ ਧਮਕੀਆਂ ਦਿੰਦੇ ਰਹਿੰਦੇ ਸਨ। ਇਸ ਲਈ ਉਨ੍ਹਾਂ ਬੂਲੈਟ ਪਰੂਫ ਗੱਡੀ ਵੀ ਰੱਖੀ ਹੋਈ ਸੀ।
ਸਿੱਧੂ ਮੂਸੇਵਾਲੇ ਦੇ ਪਿਤਾ ਨੇ ਦੱਸਿਆ ਕਿ ਐਤਵਰ ਨੂੰ ਉਨ੍ਹਾਂ ਦਾ ਪੁੱਤਰ ਸਿੱਧੂ ਆਪਣੇ ਦੋਸਤਾਂ ਨਾਲ ਕਾਰ ਲੈ ਕੇ ਘਰੋਂ ਨਿਕਲਿਆ ਹੀ ਸੀ। ਸਿੱਧੂ ਆਪਣੇ ਨਾਲ ਬੂਲੈਟ ਪਰੂਫ ਗੱਡੀ ਅਤੇ ਗਨਮੈਨ ਨਾਲ ਨਹੀਂ ਲੈ ਕੇ ਗਿਆ ਸੀ , ਇਸ ਲਈ ਉਹ ਪੁੱਤਰ ਦੇ ਦੋ ਸਰਕਾਰੀ ਗਨਮੈਨਸ ਨਾਲ ਉਸ ਦੇ ਪਿਛੋਂ ਹੀ ਘਰੋਂ ਇੱਕ ਹੋਰ ਗੱਡੀ ਲੈ ਕੇ ਨਿਕਲੇ।
ਜਿਵੇਂ ਹੀ ਉਹ ਪਿੰਡ ਜਵਾਹਰਕੇ ਵਿੱਚ ਆਪਣੇ ਪੁੱਤਰ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਪਹੁੰਚੇ ਤਾਂ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਕਾਰ ਪਿਛੇ ਇੱਕ ਹੋਰ ਗੱਡੀ ਵੇਖੀ। ਸਿੱਧੂ ਦੀ ਕਾਰ ਦਾ ਪਿਛਾ ਕਰਨ ਵਾਲੀ ਗੱਡੀ ਦੇ ਵਿੱਚ 4 ਨੌਜਵਾਨ ਬੈਠੇ ਸਨ।
ਜਿਵੇਂ ਸਿੱਧੂ ਮੂਸੇਵਾਲਾ ਦੀ ਕਾਰ ਪਿੰਡ ਜਵਾਹਰਕੇ ਦੀ ਫਿਰਨੀ ਨੇੜੇ ਪਹੁੰਚੀਂ ਤਾਂ ਉਥੇ ਇੱਕ ਹੋਰ ਬਲੈਰੋ ਗੱਡੀ ਸਿੱਧੂ ਦੀ ਕਾਰ ਦੇ ਸਾਹਮਣੇ ਆ ਕੇ ਖੜ੍ਹੀ ਹੋ ਗਈ। ਉਸ ਗੱਡੀ ਚੋਂ 4 ਨੌਜਵਾਨ ਨਿਕਲੇ ਅਤੇ ਉਨ੍ਹਾਂ ਨੇ ਸਿੱਧੂ ਉੱਤੇ ਅਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਆਂ ਚਲਾਉਣ ਦੇ ਮਹਿਜ਼ ਕੁਝ ਹੀ ਮਿੰਟਾਂ ਬਾਅਦ ਉਹ ਸਾਰੇ ਗੱਡੀ ਲੈ ਕੇ ਉਥੋਂ ਫਰਾਰ ਹੋ ਗਏ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਸਾਥੀਆਂ ਨੇ ਦੱਸਿਆ ਕਿ ਆਖਿਰ ਕਿਉਂ ਬਾਡੀਗਾਰਡਸ ਨੂੰ ਨਾਲ ਨਹੀਂ ਲੈ ਕੇ ਗਏ, ਪੜ੍ਹੋ ਪੂਰੀ ਖ਼ਬਰ
ਜਾਣਕਾਰੀ ਮੁਤਾਬਕ ਜਦੋਂ ਤੱਕ ਬਲਕੌਰ ਸਿੰਘ ਉਥੇ ਪਹੁੰਚੇ ਤਾਂ ਉਥੇ ਰੌਲਾ ਪੈ ਚੁੱਕਾ ਸੀ, ਪਿੰਡ ਦੇ ਨੇੜਲੇ ਲੋਕ ਇੱਕਠੇ ਹੋ ਚੁੱਕੇ ਸਨ। ਸਿੱਧੂ ਮੂਸੇਵਾਲਾ ਤੇ ਉਸ ਦੇ ਦੋਸਤਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿਥੇ ਸਿੱਧੂ ਦੀ ਮੌਤ ਹੋ ਗਈ। ਜਦੋਂ ਕਿ ਉਸ ਦੇ ਦੂਜੇ ਦੋ ਸਾਥੀ ਜ਼ੇਰੇ ਇਲਾਜ ਹਨ। ਇਸ ਦੇ ਨਾਲ ਹੀ ਸਿੱਧੂ ਦੇ ਪਰਿਵਾਰ ਨੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਸਰਕਾਰ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਜਲਦ ਤੋਂ ਜਲਦ ਇਨਸਾਫ ਦੀ ਮੰਗ ਕੀਤੀ ਹੈ।