ਸਿੱਧੂ ਮੂਸੇਵਾਲਾ ਨੂੰ ਨਹੀਂ ਭੁੱਲਦੀ ਬਰਸਾਤ ਦੀ ਉਹ ਰਾਤ ਜਿਸ ਨੇ ਬਦਲੀ ਉਸ ਦੀ ਜ਼ਿੰਦਗੀ, ਜਾਣੋਂ ਪੂਰੀ ਕਹਾਣੀ

By  Rupinder Kaler December 19th 2018 11:40 AM

ਸਿੱਧੂ ਮੂਸੇਵਾਲਾ ਇਸ ਨਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਇਹ ਨਾਂ ਪੰਜਾਬ ਦੇ ਉਸ ਗਾਇਕ ਦਾ ਹੈ ਜਿਸ ਦਾ ਹਰ ਗਾਣਾ ਸੁਪਰ ਹਿੱਟ ਹੁੰਦਾ ਹੈ । ਸਿੱਧੂ ਮੂਸੇਵਾਲਾ ਨੇ ਇਸ ਨਾਂ ਨੂੰ ਬਨਾਉਣ ਲਈ ਬਹੁਤ ਮਿਹਨਤ ਕੀਤੀ ਹੈ ਪਰ ਇਸ ਮਿਹਨਤ ਦੇ ਨਾਲ ਨਾਲ ਇੱਕ ਗੱਲ ਹੋਰ ਹੈ ਜਿਸ ਨੇ ਮੂਸੇਵਾਲਾ ਨੂੰ ਏਨੀ ਪ੍ਰਸਿੱਧੀ ਦਿਵਾਈ ਹੈ । ਇਸ ਗੱਲ ਦਾ ਅਸੀਂ ਅੱਜ ਖੁਲਾਸਾ ਕਰਨ ਵਾਲੇ ਹਾਂ । ਸਿੱਧੂ ਮੁਸੇਵਾਲਾ ਨੂੰ ਕਾਲਜ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹ ਆਪਣਾ ਪਹਿਲਾ ਗਾਣਾ ਅਜਿਹਾ ਚਾਹੁੰਦੇ ਸਨ ਜਿਹੜਾ ਕਿ ਸੁਪਰ ਹਿੱਟ ਹੋਵੇ ।

ਹੋਰ ਵੇਖੋ : ਗੁਰਦਾਸ ਮਾਨ ਨੇ ਕੀਤੀ ਮਿਸ ਪੂਜਾ ਦੀ ਗਾਇਕੀ ਦੀ ਤਾਰੀਫ ,ਮਿਸ ਪੂਜਾ ਨੇ ਕਿਹਾ ਮੈਂ ਪਵਾਂਗੀ ਰੋ ,ਵੇਖੋ ਵੀਡਿਓ

sidhu moose wala sidhu moose wala

ਇਸ ਲਈ ਉਹਨਾਂ ਨੇ ਕਈ ਗੀਤਕਾਰਾਂ ਨਾਲ ਸੰਪਰਕ ਕੀਤਾ ਪਰ ਕੋਈ ਵੀ ਗੀਤਕਾਰ ਇਸ ਨਵੇਂ ਗਾਇਕ ਨੂੰ ਆਪਣਾ ਗੀਤ ਦੇਣ ਲਈ ਤਿਆਰ ਨਹੀਂ ਸੀ ਜੋ ਗੀਤ ਦੇਣ ਲਈ ਤਿਆਰ ਸਨ ਉਹ ਪੈਸੇ ਬਹੁਤ ਮੰਗਦੇ ਸਨ । ਇਸ ਸਭ ਦੇ ਚਲਦੇ ਸਿੱਧੂ ਮੂਸੇਵਾਲਾ ਦਾ ਸੰਪਰਕ ਇੱਕ ਹੋਰ ਗੀਤਕਾਰ ਨਾਲ ਹੋਇਆ ਜਿਹੜਾ ਮੂਸੇਵਾਲਾ ਨੂੰ ਗੀਤ ਦੇਣ ਲਈ ਤਿਆਰ ਹੋ ਗਿਆ ਪਰ ਇਹ ਗੀਤਕਾਰ ਵੀ ਉਸ ਨੂੰ ਲਾਰੇ ਲਾਉਂਦਾ ਰਿਹਾ । ਇੱਕ ਦਿਨ ਮੂਸਾਵਾਲੇ ਨੂੰ ਉਸ ਗੀਤਕਾਰ ਨੇ ਗਾਣਾ ਲੈਣ ਲਈ ਆਪਣੇ ਪਿੰਡ ਬੁਲਾਇਆ ਉਹਨਾਂ ਦਿਨਾਂ ਵਿੱਚ ਮੀਂਹ ਬਹੁਤ ਪੈ ਰਿਹਾ ਸੀ ।

ਹੋਰ ਵੇਖੋ : ਦਿਲੀਪ ਕੁਮਾਰ ਨੂੰ ਬਿਲਡਰ ਨੇ ਦਿੱਤੀ ਧਮਕੀ, ਸਾਇਰਾ ਬਾਨੋ ਨੇ ਪ੍ਰਧਾਨ ਮੰਤਰੀ ਤੋਂ ਮੰਗੀ ਮਦਦ

sidhu moose wala sidhu moose wala

ਮੂਸੇਵਾਲਾ ਬਹੁਤ ਮੁਸ਼ਕਿਲ ਨਾਲ ਉਸ ਗੀਤਕਾਰ ਦੇ ਪਿੰਡ ਦੇ ਅੱਡੇ ਤੇ ਪਹੁੰਚਿਆ । ਇੱਥੇ ਪਹੁੰਚ ਕੇ ਜਦੋਂ ਮੂਸੇਵਾਲਾ ਨੇ ਗੀਤਕਾਰ ਨੂੰ ਫਿਰ ਫੋਨ ਕੀਤਾ ਤਾਂ ਉਸ ਗੀਤਕਾਰ ਨੇ ਉਸ ਨੂੰ ਫਿਰ ਕਿਸੇ ਦਿਨ ਮਿਲਣ ਲਈ ਕਿਹਾ ਇਹ ਜਵਾਬ ਸੁਣਕੇ ਸਿੱਧੂ ਮੂਸੇਵਾਲਾ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਗਏ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸਹੁੰ ਖਾ ਲਈ ਕਿ ਅੱਜ ਤੋਂ ਬਾਅਦ ਉਹ ਆਪਣੇ ਲਿਖੇ ਗਾਣੇ ਹੀ ਗਾਏਗਾ । ਕਾਲਜ ਦੇ ਹੋਸਟਲ ਵਿੱਚ ਪਹੁੰਚ ਕੇ ਸਿੱਧੂ ਮੂਸੇਵਾਲਾ ਨੇ ਆਪਣੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ ।

ਹੋਰ ਵੇਖੋ : ਜੈਜ਼ੀ-ਬੀ ਛੋਟੀ ਮਾਂ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਕੌਣ ਸੀ ਛੋਟੀ ਮਾਂ ਜਾਣੋਂ ਪੂਰੀ ਕਹਾਣੀ

sidhu moose wala sidhu moose wala

ਸਿੱਧੂ ਮੂਸੇਵਾਲਾ ਨੂੰ ਸ਼ੁਰੂ ਦੇ ਦਿਨਾਂ ਵਿੱਚ ਕੁਝ ਮੁਸ਼ਕਿਲ ਪੇਸ਼ ਆਈ ਬਾਅਦ ਵਿੱਚ ਉਹਨਾਂ ਦੀ ਕਲਮ ਤੇ ਚੰਗੀ ਪਕੜ ਬਣ ਗਈ ਜਿਸ ਤੋਂ ਬਾਅਦ ਪੰਜਾਬ ਦੇ ਕਈ ਨਾਮਵਰ ਗਾਇਕਾਂ ਨੇ ਉਸ ਦੇ ਗੀਤ ਗਾਏ । ਸਭ ਤੋਂ ਪਹਿਲਾ ਸਿੱਧੂ ਮੂਸੇਵਾਲਾ ਦਾ ਗਾਣਾ ਲਾਈਸੈਂਸ ਨਿੰਜਾ ਨੇ 2016 ਵਿੱਚ ਗਾਇਆ ਜਿਹੜਾ ਕਿ ਸੁਪਰ ਹਿੱਟ ਰਿਹਾ ।

https://www.youtube.com/watch?v=Mkvy03tK4C8

ਇਸ ਤੋਂ ਬਾਅਦ ਐਲੀ ਮਾਂਗਟ ਨੇ ਸਿੱਧੂ ਮੂਸੇਵਾਲਾ ਦਾ ਗਾਣਾ ਗਾਇਆ, ਦੀਪ ਜੰਡੂ ਨੇ ਵੀ ਉਸ ਦੇ ਕਈ ਗੀਤ ਗਾਏ ਜਿਸ ਨਾਲ ਸਿੱਧੂ ਮੂਸੇਵਾਲਾ ਦਾ ਨਾਂ ਸੰਗੀਤ ਜਗਤ ਵਿੱਚ ਬਣਨ ਲੱਗਾ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਕੈਨੇਡਾ ਚਲੇ ਗਏ ਜਿੱਥੇ ਉਸ ਨੇ ਆਪਣਾ ਪਹਿਲਾ ਗਾਣਾ 'ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ' ਕੱਢਿਆ ਜਿਹੜਾ ਕਿ ਸੁਪਰ ਹਿੱਟ ਰਿਹਾ ਹੈ ।

https://www.youtube.com/watch?v=kD20-VGMaRQ

ਅੱਜ ਸਿੱਧੂ ਮੂਸੇਵਾਲਾ ਦਾ ਨਾਂ ਬੱਚੇ ਬੱਚੇ ਦੀ ਜ਼ੁਬਾਨ 'ਤੇ ਹੈ । ਉਸ ਦੇ ਗਾਣਿਆਂ ਨੂੰ ਲੈ ਕੇ ਭਾਵਂੇ ਉਸ ਦੀ ਅਲੋਚਨਾ ਵੀ ਹੁੰਦੀ ਹੈ ਪਰ ਉਸ ਦਾ ਹਰ ਗੀਤ ਹਿੱਟ ਹੁੰਦਾ ਹੈ ।

Related Post