Sidhu Moose Wala murder case: ਪੰਜਾਬ ਪੁਲਿਸ ਨੇ ਅਦਾਲਤ 'ਚ ਦਾਇਰ ਕੀਤੀ 34 ਮੁਲਜ਼ਮਾਂ ਖਿਲਾਫ 1850 ਪੰਨਿਆਂ ਦੀ ਚਾਰਜਸ਼ੀਟ

Sidhu Moose wala murder case: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਤਕਰੀਬਨ ਚਾਰ ਮਹੀਨੇ ਦਾ ਸਮਾਂ ਹੋ ਗਿਆ ਹੈ। ਅਜੇ ਵੀ ਸਿੱਧੂ ਦੇ ਮਾਤਾ-ਪਿਤਾ ਉਸ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਲਈ ਬੀਤੇ ਦਿਨੀਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ। ਮੀਡੀਆ ਰਿਪੋਰਟਸ ਮੁਤਾਬਕ ਪੁਲਿਸ ਨੇ 34 ਮੁਲਜ਼ਮਾਂ ਦੇ ਖਿਲਾਫ ਮਾਨਸਾ ਦੀ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ।
Image Source: Twitter
ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਹ ਚਾਰਜਸ਼ੀਟ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤੀ ਹੈ। ਪੁਲਿਸ ਦੀ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮ ਹਨ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ 24 ਮੁਲਜ਼ਮਾਂ ਦੇ ਖਿਲਾਫ਼ ਚਲਾਨ ਪੇਸ਼ ਕੀਤਾ ਹੈ। ਚਾਰਜਸ਼ੀਟ 'ਚ ਦੱਸਿਆ ਗਿਆ ਹੈ ਕਿ ਇਸ ਮਾਮਲੇ 'ਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਦੋ ਦੋਸ਼ੀਆਂ ਦਾ ਐਨਕਾਊਂਟਰ ਹੋ ਚੁੱਕਾ ਹੈ।
ਪੁਲਿਸ ਦੇ ਸੂਤਰਾਂ ਮੁਤਾਬਕ ਇਨ੍ਹਾਂ ਮੁਲਜ਼ਮਾਂ ਵਿੱਚ ਵਿਦੇਸ਼ ਬੈਠੇ 4 ਗੈਂਗਸਟਰ ਵੀ ਸ਼ਾਮਲ ਹਨ। ਇਸ ਪੂਰੇ ਮਾਮਲੇ 'ਚ ਵਿਦੇਸ਼ ਬੈਠੇ ਚਾਰ ਗੈਂਗਸਟਰ ਜਿਨ੍ਹਾਂ 'ਚ ਗੋਲਡੀ ਬਰਾੜ, ਅਨਮੋਲ, ਸਚਿਨ ਅਤੇ ਲਿਪਿਨ ਨਹਿਰਾ ਸ਼ਾਮਲ ਹਨ। ਉਨ੍ਹਾਂ ਦਾ ਨਾਂ ਵੀ ਲਿਆ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਹੁਣ ਗ੍ਰਿਫ਼ਤਾਰੀ ਦਿਖਾ ਦਿੱਤੀ ਗਈ ਹੈ। ਸਿੱਧੂ ਕਤਲ ਕੇਸ ਵਿੱਚ ਗਵਾਹ ਬਣ ਚੁੱਕੇ ਗਵਾਹਾਂ ਦੀ ਗਿਣਤੀ ਹੁਣ 122 ਦੇ ਕਰੀਬ ਹੈ।
Image Source: Twitter
ਮੀਡੀਆ ਰਿਪੋਰਟਸ ਦੇ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮਾਨਸਾ ਪੁਲਿਸ ਨੇ 1850 ਪੰਨਿਆਂ ਦੀ ਵਿਸਤ੍ਰਿਤ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮਾਂ ਵਿੱਚੋਂ 24 ਕਾਤਲਾਂ ਦੇ ਨਾਂ ਦਿੱਤੇ ਗਏ ਹਨ। ਜਿਸ ਵਿੱਚ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਇਸ ਤੋਂ ਇਲਾਵਾ ਵਿਦੇਸ਼ ਬੈਠੇ 4 ਗੈਂਗਸਟਰਾਂ ਗੋਲਡੀ ਬਰਾੜ, ਲਿਪਿਨ ਨਹਿਰਾ, ਸਚਿਨ ਥਾਪਨ ਅਤੇ ਅਨਮੋਲ ਦੇ ਨਾਂ ਵੀ ਹਨ। ਚਾਰਜਸ਼ੀਟ ਵਿੱਚ 122 ਗਵਾਹ ਸ਼ਾਮਲ ਕੀਤੇ ਗਏ ਹਨ। ਚਾਰਜਸ਼ੀਟ 'ਚ ਦੱਸਿਆ ਗਿਆ ਹੈ ਕਿ ਇਸ ਮਾਮਲੇ 'ਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਦੋ ਦੋਸ਼ੀਆਂ ਦਾ ਐਨਕਾਊਂਟਰ ਹੋ ਚੁੱਕਾ ਹੈ।
ਪੁਲਿਸ ਨੇ ਇਸ ਵਿੱਚ 122 ਲੋਕਾਂ ਨੂੰ ਗਵਾਹ ਬਣਾਇਆ ਹੈ, ਜਿਸ ਵਿੱਚ ਸਿੱਧੂ ਦੇ ਪਿਤਾ ਦੇ ਨਾਲ-ਨਾਲ ਉਸ ਦੇ ਦੋ ਦੋਸਤ, ਜਾਂਚ ਅਧਿਕਾਰੀ, ਪਿੰਡ ਜਵਾਹਰ ਕੇ ਦੇ ਲੋਕ, ਪੋਸਟਮਾਰਟਮ ਕਰਨ ਵਾਲਾ ਡਾਕਟਰ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਕਈ ਹੋਰ ਲੋਕ ਸ਼ਾਮਿਲ ਹਨ। ਜਾਣਕਾਰੀ ਮੁਤਾਬਕ ਸਿੱਧੂ ਕਤਲ ਕੇਸ ਵਿੱਚ ਜਿਨ੍ਹਾਂ ਗੁਆਂਢੀਆਂ ਦਾ ਨਾਮ ਆਇਆ ਹੈ, ਉਹ ਦੋਵੇਂ ਅਸਲੀ ਭਰਾ ਹਨ। ਜੀਵਨਜੋਤ ਸਿੰਘ ਅਤੇ ਜਗਤਾਰ ਸਿੰਘ ਸਿੱਧੂ ਮੂਸੇਵਾਲਾ ਦੇ ਗੁਆਂਢੀ ਹਨ।
Image Source: Twitter
ਹੋਰ ਪੜ੍ਹੋ: ਬਾਦਸ਼ਾਹ ਨੇ ਫ਼ਿਲਮਾਂ 'ਚ ਮਿਲਣ ਵਾਲੇ ਕਿਰਦਾਰਾਂ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ , ਜਾਣੋ ਕੀ ਕਿਹਾ
ਪਿਛਲੇ ਦਿਨੀਂ ਸਿੱਧੂ ਦੇ ਪਿਤਾ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਕਿ ਇਨ੍ਹਾਂ ਲੋਕਾਂ ਨੇ ਸਾਡੀ ਰੇਕੀ ਕੀਤੀ ਅਤੇ ਸੀਸੀਟੀਵੀ ਲਗਾ ਕੇ ਸਾਰੀ ਜਾਣਕਾਰੀ ਕਿਤੇ ਨਾ ਕਿਤੇ ਭੇਜ ਦਿੱਤੀ। ਫਿਲਹਾਲ ਪੁਲਿਸ ਨੇ ਦੋਹਾਂ ਦੇ ਨਾਂ ਲਏ ਹਨ ਅਤੇ ਜਾਂਚ ਜਾਰੀ ਹੈ। ਫਿਲਹਾਲ ਸਿੱਧੂ ਦੇ ਫੈਨਜ਼ ਅਜੇ ਵੀ ਮਰਹੂਮ ਗਾਇਕ ਲਈ ਇਨਸਾਫ ਦੀ ਉਡੀਕ ਕਰ ਰਹੇ ਹਨ।