Sidhu Moose Wala murder case: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਰੋਜ਼ਾਨਾ ਨਵੇਂ ਅਤੇ ਅਹਿਮ ਖੁਲਾਸੇ ਹੋ ਰਹੇ ਹਨ। ਹੁਣ ਇਸ ਕੇਸ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਇੱਕ ਸਾਥੀ ਵਿਚਾਲੇ ਹੋਈ ਗੱਲਬਾਤ ਦੀ ਇੱਕ ਆਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਹੁਣ ਇਸ ਆਡੀਓ ਨੂੰ ਲੈ ਕੇ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਇਹ ਆਡੀਓ ਲਾਰੈਂਸ ਦੇ ਕਰੀਬੀ ਦੋਸਤ ਦੀ ਹੈ। ਟੀਵੀ 'ਤੇ ਮੂਸੇਵਾਲਾ ਦੇ ਕਤਲ ਦੀ ਖ਼ਬਰ ਦੇਖ ਕੇ ਉਸ ਨੇ ਲਾਰੈਂਸ ਨੂੰ ਜੇਲ੍ਹ ਵਿੱਚ ਉਸ ਦੇ ਨੰਬਰ 'ਤੇ ਫੋਨ ਲਾਇਆ। ਇੱਕ ਬੈਰਕ 'ਚ ਕਈ ਕੈਦੀ ਇੱਕੋ ਫੋਨ ਦੀ ਵਰਤੋਂ ਕਰਦੇ ਹਨ। ਫਿਰ ਲਾਰੈਂਸ ਨੂੰ ਸਾਥੀ ਨੇ ਦੱਸਿਆ ਕਿ ਮੂਸੇਵਾਲਾ ਦਾ ਕੰਮ ਹੋ ਗਿਆ ਹੈ।
ਪੁਲਿਸ ਸੈੱਲ ਮੁਤਾਬਕ ਆਵਾਜ਼ ਲਾਰੈਂਸ ਦੀ ਹੀ ਹੈ। ਫੋਨ ਚ ਸਾਥੀ ਕਹਿ ਰਿਹਾ ਹੈ ਕਿ ਬਹੁਤ-ਬਹੁਤ ਮੁਬਾਰਕਾਂ ਭਰਾ ਨੂੰ..’। ਫਿਰ ਉਹ ਅੱਗੇ ਕਹਿਦਾ ਹੈ ‘ਗਿਆਨੀ ਚੜ੍ਹਾ ਦਿੱਤਾ ਗੱਡੀ’। ਲਾਰੈਂਸ ਨੂੰ ਸਾਫ਼ ਸੁਣਾਈ ਨਹੀਂ ਦਿੰਦਾ ਤੇ ਫਿਰ ਉਸਦਾ ਸਾਥੀ ਕਹਿੰਦਾ ਹੈ- ‘ਮੈਂ ਕਿਹਾ ਗਿਆਨੀ ਚੜ੍ਹਾ ਦਿੱਤਾ ਗੱਡੀ...ਮੂਸੇਵਾਲਾ ਮਾਰ ਦਿੱਤਾ’। ਇਸ ਤੋਂ ਬਾਅਦ ਫੋਨ ਕੱਟ ਦਿੰਦਾ ਹੈ। ਇਹ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਵਾਇਰਲ ਆਡੀਓ ਕਲਿੱਪ ਪੂਰੀ ਤਰ੍ਹਾਂ ਝੂਠਾ ਹੈ। ਇਹ ਆਡੀਓ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ ਦੀ ਹੀ ਹੈ ਪੰਜਾਬ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰਦੀ ਹੈ।
ਹਲਾਂਕਿ ਆਡੀਓ ਬਾਰੇ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹ ਫੋਨ ਕਾਲ ਲਾਰੈਂਸ ਬਿਸ਼ਨੋਈ ਤੇ ਉਸ ਦੇ ਸਾਥੀ ਵਿਚਾਲੇ ਗੱਲਬਾਤ ਦੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਚੋਂ ਇੱਕ ਨੇ ਗਾਇਕ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੂੰ ਫੋਨ ਕਰਕੇ ਕਤਲ ਦੀ ਸੂਚਨਾ ਦਿੱਤੀ ਸੀ।
ਹੋਰ ਪੜ੍ਹੋ: ਫਿਲਮ 'ਮੋਹ' ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੋਈ ਸ਼ੁਰੂ, ਅਦਾਕਾਰਾ ਸਰਗੁਨ ਮਹਿਤਾ ਨੇ ਸੈੱਟ ਤੋਂ ਸ਼ੇਅਰ ਕੀਤੀ ਵੀਡੀਓ
ਦੱਸ ਦਈਏ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਕੁਝ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।