ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਤੋਂ ਮਚਾ ਰਹੇ ਨੇ ਤਹਿਲਕਾ ਆਪਣੇ ਨਵੇਂ ਗੀਤ ‘ਡੋਗਰ’ ਨਾਲ,ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਨਿਰਦੇਸ਼ਕ ਅਦਿੱਤਿਆ ਸੂਦ ਦੀ ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਇੱਕ ਹੋਰ ਸ਼ਾਨਦਾਰ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਦਰਸ਼ਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਗਾਣੇ ਡੋਗਰ ਦਾ ਬੜੇ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਉਡੀਕ ਦੀਆਂ ਘੜੀਆਂ ਖਤਮ ਹੋਈਆਂ ਤੇ ਗਾਣਾ ਰਿਲੀਜ਼ ਹੋ ਚੁੱਕਿਆ ਹੈ।
ਹੋਰ ਵੇਖੋ:ਦੇਖੋ ਵਾਇਰਲ ਵੀਡੀਓ ਜਦੋਂ ਲਾੜਾ-ਲਾੜੀ ਨੇ ਸਿੱਧੂ ਮੂਸੇਵਾਲੇ ਦੇ ਗੀਤ ‘ਉੱਚੀਆਂ ਨੇ ਗੱਲਾਂ’ ‘ਤੇ ਪਾਏ ਭੰਗੜੇ
ਇਸ ਗਾਣੇ ‘ਚ ਉਹ ਜੀਊਣਾ ਮੌੜ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਡੋਗਰ ਗਾਣੇ ਨੂੰ ਸਿੱਧੂ ਮੂਸੇਵਾਲੇ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ। ਗਾਣੇ ਦੇ ਬੋਲ ਸਿੱਧੂ ਮੂਸੇਵਾਲੇ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਇਸ ਗਾਣੇ ਨੂੰ ਸਿੱਧੂ ਮੂਸੇਵਾਲਾ, ਅਰਸ਼ਦੀਪ ਪੁਰਬ ਤੇ ਸ਼ਕਤੀ ਕਪੂਰ ਉੱਤੇ ਫਿਲਮਾਇਆ ਗਿਆ ਹੈ। ਚੱਕਵੀਂ ਬੀਟ ਵਾਲੇ ਗਾਣੇ ਡੋਗਰ ਨੂੰ ਦਰਸ਼ਕਾਂ ਵੱਲੋਂ ਗਾਣੇ ਖੂਬ ਪਸੰਦ ਕੀਤਾ ਜਾ ਹੈ।
View this post on Instagram
ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ_ _ਿਵਗੜ ਜਾਣ ਤਾਂ ਬਹੁਤ _ਮਾੜੇ ਹੁੰਦੇ ਆ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅਦਿੱਤਿਆ ਸੂਦ ਦੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੇ ਨਾਲ ਅਦਾਕਾਰੀ ਜਗਤ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਤੇਰੀ ਮੇਰੀ ਜੋੜੀ ਜਿਹੜੀ ਕਿ ਮਲਟੀ ਸਟਾਰਰ ਫ਼ਿਲਮ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਤੋਂ ਇਲਾਵਾ ਯੋਗਰਾਜ ਸਿੱਘ, ਸੈਮੀ ਗਿੱਲ, ਕਿੰਗ ਬੀ ਚੌਹਾਨ, ਮੋਨਿਕਾ ਸ਼ਰਮਾ, ਵਰਗੇ ਕਈ ਹੋਰ ਨਾਮੀ ਤੇ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ 13 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।