ਸਿੱਧੂ ਮੂਸੇ ਵਾਲਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਕੀਤਾ ਸ਼ੇਅਰ , ਜਾਣੋ ਕੀ ਹੋਵੇਗਾ ਖਾਸ

By  Aaseen Khan November 28th 2018 08:08 AM

ਸਿੱਧੂ ਮੂਸੇ ਵਾਲਾ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਕੀਤਾ ਸ਼ੇਅਰ , ਜਾਣੋ ਕੀ ਹੋਵੇਗਾ ਖਾਸ : ਪੰਜਾਬ ਦੀ ਨੌਜਵਾਨ ਪੀੜੀ ਲਈ ਆਈਕੌਨ ਬਣ ਚੁੱਕੇ ਗਾਇਕ ਅਤੇ ਲਿਰਿਸਿਟ ਸਿੱਧੂ ਮੂਸੇ ਵਾਲਾ ਜਿਹੜੇ ਕਿ ਆਪਣੇ ਹਰ ਇੱਕ ਗਾਣੇ ਨਾਲ ਪੰਜਾਬੀਆਂ ਦੀਆਂ ਧੜਕਣਾ ਤੇਜ਼ ਕਰਨ ਦਾ ਦਮ ਖਮ ਰੱਖਦੇ ਹਨ। ਸਿੱਧੂ ਮੂਸੇ ਵਾਲਾ ਇੱਕ ਵਾਰ ਫਿਰ ਆਪਣੇ ਸਰੋਤਿਆਂ ਨੂੰ ਵੱਡਾ ਤੋਹਫ਼ਾ ਦੇਣ ਲਈ ਤਿਆਰ ਹਨ ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਜਲਦ ਹੀ ਆਪਣੀ ਫਿਲਮ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਯੈੱਸ ਆਈ ਐਮ ਸਟੂਡੈਂਟ' ਇਸ ਦੀ ਜਾਣਕਾਰੀ ਖੁਦ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਫਿਲਮ ਦਾ ਪੋਸਟਰ ਸ਼ੇਅਰ ਕਰ ਕੇ ਦਿੱਤੀ ਹੈ।

https://www.instagram.com/p/BqtuIVjglVF/

ਫਿਲਮ ਦਾ ਨਿਰਦੇਸ਼ਨ ਕਰਨਗੇ ਤਰਨ ਵੀਰ ਸਿੰਘ ਜਗਪਾਲ ਅਤੇ ਫਿਲਮ ਨੂੰ ਲਿਖਿਆ ਹੈ ਮਸ਼ਹੂਰ ਪੰਜਾਬੀ ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇ।ਫਿਲਮ ਦੀ ਹਾਲੇ ਕੋਈ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਕੈਪਸ਼ਨ 'ਚ ਸਿੱਧੂ ਮੂਸੇ ਵਾਲਾ ਨੇ ਰਿਲੀਜ਼ ਦੇ ਸੰਕੇਤ 2019 'ਚ ਕਿਸੇ ਵੇਲੇ ਦੇ ਦਿੱਤੇ ਹਨ।

ਫਿਲਮ ਦਾ ਪੋਸ਼ਟਰ ਸ਼ੇਅਰ ਕਰਦੇ ਹੋਏ ਸਿੱਧੂ ਮੂਸੇ ਆਲਾ ਨੇ ਲਿਖਿਆ ਹੈ "ਸ਼ੁਕਰ ਦਾਤਿਆ , ਹੁਣ ਸੱਚੇ ਪਾਤਸ਼ਾਹ ਨੂੰ ਫਿਕਰ ਆ ਸਾਡੀ ਲਾਜ ਦਾ , ਸਾਨੂੰ ਧੱਕਿਆਂ ਦੀ ਹਿੱਕ ਉੱਤੇ ਬੱਲਿਆਂ

ਧੱਕੇ ਨਾਲ ਆਉਂਦਾ ਜ਼ਿੰਦਾਬਾਦ ਲਿਖਣਾ RELEASING ANYTIME IN 2019"

https://www.instagram.com/p/BqaPJSggCat/

ਸਿੱਧੂ ਮੂਸੇ ਵਾਲਾ ਨੇ ਆਪਣੇ ਸੁਨਹਿਰੇ ਦੌਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ 'ਚ ਗੀਤਕਾਰ ਦੇ ਤੌਰ 'ਤੇ ਕੀਤੀ ਸੀ। ਉਹਨਾਂ ਦਾ ਪਹਿਲਾ ਗਾਣਾ ਮਸ਼ਹੂਰ ਗਾਇਕ ਨਿੰਜਾ ਨੇ ਗਾਇਆ ਸੀ ਜਿਸ ਦਾ ਨਾਮ ਹੈ 'ਲਾਈਸੇਂਸ' ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਉਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਕਈ ਗਾਣੇ ਲੀਕ ਵੀ ਹੋਏ ਪਰ ਉਹ ਵੀ ਕਾਫੀ ਹਿੱਟ ਰਹੇ ਹਨ। ਮਿਊਜ਼ਿਕ ਇੰਡਸਟਰੀ 'ਚ ਗਾਇਕ ਦੇ ਤੌਰ 'ਤੇ ਪਹਿਲੀ ਪਹਿਚਾਣ ਸਿੱਧੂ ਨੂੰ ਆਪਣੇ ਦੋਗਾਣੇ 'ਜੀ ਵੈਗਨ' ਨਾਲ ਮਿਲੀ ਜੋ ਗੁਰਲੇਜ਼ ਅਖਤਰ ਨਾਲ ਗਾਇਆ ਗਿਆ ਸੀ।

https://www.instagram.com/p/BqoXB2oAm6G/

ਰਿਸੈਂਟਲੀ ਸਿੱਧੂ ਮੂਸੇ ਆਲੇ ਦੀ ਐਲਬਮ 'ਪੀਬੀX 1' ਰਿਲੀਜ਼ ਹੋਈ ਹੈ ਜਿਸ ਦੇ ਸਾਰੇ ਗੀਤ ਹੀ ਸਰੋਤਿਆਂ ਨੇ ਪਲਕਾਂ 'ਤੇ ਬਿਠਾਏ ਹਨ। ਹਾਲ ਦੇ ਸਮਿਆਂ 'ਚ ਸਿੱਧੂ ਮੂਸੇ ਵਾਲਾ ਭਾਰਤ ਆਏ ਹੋਏ ਹਨ ਜਿਨ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਵੀ ਹੋ ਰਹੀਆਂ ਹਨ।

https://www.instagram.com/p/BpIdGp0AzGf/

ਹੋਰ ਪੜ੍ਹੋ : ਟੋਰਾਂਟੋ ਦੀ ਧਰਤੀ ‘ਤੇ ‘ਪੰਜਾਬੀ ਵਿਰਸਾ’

ਭਾਰਤ ਆਉਣ 'ਤੇ ਉਹਨਾਂ ਦਾ ਸਵਾਗਤ ਵੀ ਬੜੇ ਹੀ ਸਵੈਗ ਤਰੀਕੇ ਨਾਲ ਹੋਇਆ। 25 ਸਾਲਾਂ ਦੇ ਇਸ ਗਬਰੂ ਨੇ ਜੋ ਵੀ ਕੀਤਾ ਹੈ ਉਸ ਨੂੰ ਲੈ ਕੇ ਟਰੈਂਡ ਸੈੱਟ ਹੋਏ ਹਨ। ਹੁਣ ਜਸਵੰਤ ਕੌਰ ਦੇ ਪੋਤੇ ਦੀ ਇਹ ਫਿਲਮ ਕਦੋਂ ਤੱਕ ਆਉਂਦੀ ਇਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ।

ਵਾਰ

Related Post