ਸ਼ੂਟਰ ਕਾਹਲੋਂ ਅਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SATISFY ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur November 18th 2021 04:53 PM

ਇਸ ਚਕਮਦਾਰ ਅਤੇ ਭੱਜਦੀ ਹੋਈ ਜ਼ਿੰਦਗੀ ਚ ਲੋਕੀਂ ਪੈਸਿਆਂ ਪਿੱਛੇ ਭੱਜ ਰਹੇ ਨੇ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ ਕਿ ਕਿਸੇ ਲੋੜਵੰਦ ਦੀ ਮਦਦ ਕਰ ਦੇਈਏ। ਸਭ ਨੂੰ ਹੋਰ-ਹੋਰ ਦੀ ਲਾਲਸਾ ਲੱਗੀ ਹੋਈ ਹੈ। ਅਜਿਹੀਆਂ ਹੀ ਸੱਚੀਆਂ ਗੱਲਾਂ ਨੂੰ ਬਿਆਨ ਕਰਦਾ ਸੈਟਿਸਫਾਇ (SATISFY) ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਇਆ ਹੈ। ਇਸ ਗੀਤ ਨੂੰ ਸ਼ੂਟਰ ਕਾਹਲੋਂ Shooter Kahlon ਅਤੇ ਸਿੱਧੂ ਮੂਸੇਵਾਲਾ (Sidhu Moose Wala) ਨੇ ਮਿਲਕੇ ਗਾਇਆ ਹੈ।

ਹੋਰ ਪੜ੍ਹੋ :ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

inside image of sidhu moose wala and shooter kahlon

ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਰੱਬ ਦੀ ਰੱਜਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਹੈ ਅਤੇ ਮਿਹਨਤਾਂ ਦੇ ਨਾਲ ਅੱਗੇ ਵੱਧਣਾ ਦੀ ਗੱਲ ਵੀ ਕੀਤੀ ਹੈ। ਗੀਤ ਦੇ ਬੋਲ ਸਿੱਧੂ ਮੂਸੇਵਾਲਾ ਅਤੇ ਸ਼ੂਟਰ ਕਾਹਲੋਂ ਨੇ ਮਿਲਕੇ ਲਿਖੇ ਨੇ। Trippy ਨੇ ਆਪਣਾ ਮਿਊਜ਼ਿਕ ਇਸ ਗੀਤ ਨੂੰ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Pink Pipe Pictures ਨੇ ਤਿਆਰ ਕੀਤਾ ਹੈ। ਵੀਡੀਓ ‘ਚ ਦੇਖਿਆ ਗਿਆ ਹੈ ਕਿ ਦਿਲ ਵੱਡੇ ਹੋਣ ਚਾਹੀਦੇ ਨੇ, ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਹੈ । ਤਾਂਹੀ ਦੋਵੇਂ ਗਾਇਕ ਬੱਚਿਆਂ ਨੂੰ ਖੁਸ਼ੀ ਦੇਣ ਲਈ ਜਮੈਟੋ ਤੋਂ ਪੀਜ਼ਾ ਮੰਗਵਾਕੇ ਖਵਾਉਂਦੇ ਹਨ। ਗਾਣੇ ਦਾ ਵੀਡੀਓ 5911 ਵਾਲੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।

inside image of sidhu moose wala and shooter kahlon new song satisfy

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਜਦੋਂ ਆਪਣੇ ਕਾਮੇਡੀ ਅੰਦਾਜ਼ ‘ਚ ਗਾਏ ਬਾਲੀਵੁੱਡ ਦੇ ਗੀਤ ਤਾਂ ਰਵੀਨਾ ਟੰਡਨ ਤੱਕ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਦੋਵਾਂ ਗਾਇਕ ਗੇਮ ਟਾਈਟਲ ਹੇਠ ਗੀਤ ਲੈ ਕੇ ਆਏ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਯੈੱਸ ਆਈ ਐੱਮ ਸਟੂਡੈਂਟ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।

Related Post