
ਪੰਜਾਬੀ ਮਾਡਲ ਸਿੱਧਿਕਾ ਸ਼ਰਮਾ ਛੇਤੀ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ ।ਉਹ ਆਪਣੀ ਪਹਿਲੀ ਫਿਲਮ 'ਫੁੱਫੜ ਜੀ ' ਵਿੱਚ ਨਜ਼ਰ ਆਵੇਗੀ । ਫ਼ਿਲਮ 'ਫੁੱਫੜ ਜੀ' ਦੀ ਸ਼ੂਟਿੰਗ ਚੱਲ ਰਹੀ ਹੈ ਜਿਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹਨ ।ਇਸ ਫ਼ਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਗੁਰਨਾਮ ਭੁੱਲਰ ਤੇ ਬਿੰਨੂ ਢਿੱਲੋਂ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ ।
ਹੋਰ ਪੜ੍ਹੋ :
ਕਿਸਾਨਾਂ ਦਾ ਹੌਸਲਾ ਵਧਾਉਣ ਲਈ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ‘ਕਿਸਾਨ ਐਂਥਮ-3’
ਖ਼ਬਰਾਂ ਮੁਤਾਬਿਕ ਇਸ ਫ਼ਿਲਮ ਵਿੱਚ ਸਿੱਧਿਕਾ ਪੰਜਾਬੀ ਜੱਸੀ ਗਿੱਲ ਦੇ ਨਾਲ ਨਜ਼ਰ ਆਏਗੀ। ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਿੱਧਿਕਾ ਫ਼ਿਲਮ ਵਿੱਚ ਦੁਲਹਨ ਵਜੋਂ ਨਜ਼ਰ ਆਏਗੀ। ਇਨ੍ਹਾਂ ਤਸਵੀਰਾਂ ਵਿੱਚ ਦੁਲਹਨ ਦੇ ਲਿਬਾਸ ਵਿੱਚ ਨਜ਼ਰ ਆ ਰਹੀ ਹੈ।
ਜਦਕਿ ਜੱਸੀ ਗਿੱਲ ਪੱਗ ਵਿੱਚ ਦੇਖੇ ਜਾ ਸਕਦੇ ਹਨ। ਜੱਸੀ ਗਿੱਲ ਤੇ ਸਿੱਧਿਕਾ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੱਸ ਦੇਈਏ ਕਿ ਹਾਲਹੀ ਵਿੱਚ ਸਿੱਧਿਕਾ ਨੇ ਸੋਨੂੰ ਸੂਦ ਦੇ ਨਾਲ ਇੱਕ ਡੇਅਰੀ ਬ੍ਰਾਂਡ ਲਈ ਇੱਕ ਐਡ ਵੀ ਕੀਤੀ ਹੈ। ਇਸ ਤੋਂ ਬਾਅਦ ਸਿੱਧਿਕਾ ਸ਼ਰਮਾ ਬਾਲੀਵੁੱਡ ਵਿੱਚ ਵੀ 'ਵੇਲਾਪੰਤੀ' ਫ਼ਿਲਮ ਨਾਲ ਡੈਬਿਊ ਕਰੇਗੀ।