ਸਿਧਾਰਥ ਸ਼ੁਕਲਾ ਆਪਣੇ ਫੈਨਜ਼ ਦੇ ਲਈ ਪਿੱਛੇ ਛੱਡ ਗਏ ਨੇ ਸ਼ਹਿਨਾਜ਼ ਗਿੱਲ ਦੇ ਨਾਲ ਇਹ ਦੋ ਗੀਤ

ਬਿੱਗ ਬੌਸ ਸੀਜ਼ਨ 13 ਦੇ ਜੇਤੂ ਅਤੇ ਮਸ਼ਹੂਰ ਸੈਲੀਬ੍ਰੇਟੀ ਸਿਧਾਰਥ ਸ਼ੁਕਲਾ Sidharth Shukla ਜੋ ਕਿ ਬੀਤੀ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਕੁਝ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਇਸ ਸੰਸਾਰ ਤੋਂ ਚੱਲੇ ਜਾਣਾ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਹੈ। ਅੱਖਾਂ ਨਮ ਹੋ ਜਾਂਦੀਆਂ ਨੇ ਤੇ ਦਿਮਾਗ ਸੁੰਨ ਹੋ ਜਾਂਦਾ ਹੈ। ਅਜਿਹੀ ਹੀ ਹਲਾਤਾਂ ‘ਚੋਂ ਲੰਘ ਰਹੇ ਨੇ ਸਿਧਾਰਥ ਸ਼ੁਕਲਾ ਦੇ ਫੈਨਜ਼। ਜੀ ਹਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੀ ਸ਼ਹਿਨਾਜ਼ ਤੇ ਸਿਧਰਾਥ ਦੀ ਜੋੜੀ ਨੂੰ ਸਿਡਨਾਜ਼ ਦਾ ਨਾਂਅ ਦਿੱਤਾ ਸੀ।
Image Source: Instagram
ਬਿੱਗ ਬੌਸ ਤੋਂ ਬਾਹਰ ਆਉਂਣ ਤੋਂ ਬਾਅਦ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ Shehnaaz Gill ਇਕੱਠੇ ਹਿੰਦੀ ਗਾਇਕ ਦਰਸ਼ਨ ਰਾਵਲ ਦੇ ਗੀਤ ‘Bhula Dunga’ ‘ਚ ਨਜ਼ਰ ਆਏ ਸਨ। ਇਹ ਗੀਤ 24 ਮਾਰਚ 2020 ਨੂੰ ਦਰਸ਼ਕਾਂ ਦੇ ਰੁਬਰੂ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ, ਇਸ ਗੀਤ ਨੇ ਕਈ ਰਿਕਾਰਡ ਬਣਾਏ ਸੀ। ਜੇ ਗੱਲ ਕਰੀਏ ਹੁਣ ਤੱਕ 107 ਮਿਲੀਅਨ ਤੋਂ ਵੱਧ ਵਿਊਜ਼ ਇਸ ਗੀਤ ਉੱਤੇ ਆ ਚੁੱਕੇ ਨੇ।
Image Source: Instagram
ਦੂਜੀ ਵਾਰ ਇਹ ਜੋੜੀ ਟੋਨੀ ਕੱਕੜ ਦੇ ਗੀਤ Shona Shona ‘ਚ ਨਜ਼ਰ ਆਈ । ਇਸ ਗੀਤ ਨੂੰ ਟੋਨੀ ਕੱਕੜ ਨੇ ਗਾਇਆ ਸੀ, ਸ਼ਹਿਨਾਜ਼ ਤੇ ਸਿਧਾਰਥ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਦੱਸ ਦਈਏ ਇਹ ਗੀਤ 25 ਨਵੰਬਰ ਨੂੰ ਰਿਲੀਜ਼ ਹੋਇਆ ਸੀ। ਦੱਸ ਦਈਏ ਇਹ ਗੀਤ ਰੋਮਾਂਟਿਕ ਤੇ ਮਸਤੀ ਜ਼ੌਨਰ ਦਾ ਸੀ। ਯੂਟਿਊਬ ਉੱਤੇ 188 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰ ਚੁੱਕਿਆ ਹੈ। ਸਿਧਾਰਥ ਸ਼ੁਕਲਾ ਆਪਣੇ ਪ੍ਰਸ਼ੰਸਕਾਂ ਦੇ ਲਈ ਇਹ ਦੋ ਮਿੱਠੇ ਜਿਹੇ ਮਿਊਜ਼ਿਕ ਵੀਡੀਓਜ਼ ਛੱਡ ਗਏ ਨੇ। ਜਿਸ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਹਮੇਸ਼ਾ ਇਕੱਠੇ ਦਿਖਾਈ ਦੇਣਗੇ।