ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਮੌਤ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਇਸ ਤਰ੍ਹਾਂ ਹੁੰਦਾ ਹੈ ਮਹਿਸੂਸ …!
Rupinder Kaler
September 3rd 2021 04:20 PM
ਸਿਧਾਰਥ ਸ਼ੁਕਲਾ (sidharth-shukla) ਦਾ ਹਾਲ ਹੀ ਵਿੱਚ ਦਿਲ ਦਾ ਦੌਰਾ (HEART ATTACK) ਪੈਣ ਨਾਲ ਦਿਹਾਂਤ ਹੋਇਆ ਹੈ । 40 ਸਾਲ ਦੇ ਸਿਧਾਰਥ ਦਾ ਹਸਪਤਾਲ ਪਹੁੰਚਦੇ ਹੀ ਦਿਹਾਂਤ ਹੋ ਗਿਆ ਸੀ । ਮਾਹਿਰਾਂ ਦੀ ਮੰਨੀਏ ਤਾਂ 40 ਸਾਲ ਦੀ ਉਮਰ ਵਿੱਚ ਦਿਲ ਦੇ ਦੌਰਿਆਂ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ । ਜਿਸ ਦਾ ਮੁੱਖ ਕਾਰਨ ਜ਼ਿਆਦਾ ਵਜ਼ਨ, ਸ਼ੂਗਰ ਤੇ ਬਲਡ ਪ੍ਰੈਸ਼ਰ ਹੋ ਸਕਦਾ ਹੈ । ਡਾਕਟਰਾਂ ਦੀ ਮੰਨੀਏ ਤਾਂ ਦਿਲ ਦਾ ਦੌਰਾ (HEART ATTACK) ਪੈਣ ਤੋਂ ਪਹਿਲਾਂ ਸਰੀਰ ਕੁਝ ਸੰਕੇਤ ਦਿੰਦਾ ਹੈ ਜਿਨ੍ਹਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ।