ਸਿਧਾਰਥ ਸ਼ੁਕਲਾ (Sidharth Shukla) ਦੀ ਕੱਲ੍ਹ ਪਹਿਲੀ ਬਰਸੀ (Death Anniversary) ਮਨਾਈ ਜਾਵੇਗੀ । ਉਨ੍ਹਾਂ ਦਾ ਦਿਹਾਂਤ ਬੀਤੇ ਸਾਲ 2 ਸਤੰਬਰ ਨੂੰ ਹੋਇਆ ਸੀ । ਇਸ ਮੌਤ ਤੋਂ ਬਾਅਦ ਸਿਧਨਾਜ਼ ਦੇ ਨਾਂਅ ਨਾਲ ਮਸ਼ਹੂਰ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਗਈ ਸੀ । ਇੱਕ ਵਾਰ ਸ਼ਹਿਨਾਜ਼ ਗਿੱਲ ਸਿਧਾਰਥ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ।
Image Source: Twitter
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਕੋਠੀ ਤਿਆਰ ਕਰਵਾਉਂਦਾ ਆ ਰਿਹਾ ਨਜ਼ਰ
ਪਰ ਉਸ ਦੀ ਜ਼ਿੰਦਗੀ ਮੁੜ ਤੋਂ ਪੱਟੜੀ ‘ਤੇ ਆ ਗਈ । ਉਸ ਨੇ ਸਿਧਾਰਥ ਦੀ ਮੌਤ ਤੋਂ ਬਾਅਦ ਆਪਣਾ ਵਜ਼ਨ ਘਟਾਇਆ ਅਤੇ ਖੁਦ ਨੂੰ ਫਿੱਟ ਕੀਤਾ ਅਤੇ ਕਈ ਗੀਤਾਂ ਅਤੇ ਵੀਡੀਓਜ਼ ‘ਚ ਉਹ ਨਜ਼ਰ ਆਈ । ਸਿਧਾਰਥ ਦੀ ਮੌਤ ਤੋਂ ਬਾਅਦ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ ।
Image Source: Twitter
ਹੋਰ ਪੜ੍ਹੋ : ਗਣੇਸ਼ ਚਤੁਰਥੀ ‘ਤੇ ਰਵੀਨਾ ਟੰਡਨ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਪਰਿਵਾਰ ਦੇ ਨਾਲ ਪੂਜਾ ਕਰਦੀ ਆਈ ਨਜ਼ਰ
ਇਸ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਸਿਧਾਰਥ ਨੂੰ ਯਾਦ ਕਰਕੇ ਉਹ ਰੋ ਵੀ ਪਈ ਸੀ । ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਨਾਲ ਮਸ਼ਹੂਰ ਸ਼ਹਿਨਾਜ਼ ਜਲਦ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਵੀ ਕੰਮ ਕਰਦੀ ਦਿਖਾਈ ਦੇਵੇਗੀ ।
Image Source: Twitter
ਸਿਧਾਰਥ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੇ ਤੂੰ ਯਹੀ ਹੈ ਵੀ ਕੱਢਿਆ ਅਤੇ ਸਿਧਾਰਥ ਨੂੰ ਇਸ ਗੀਤ ਰਾਹੀਂ ਸ਼ਰਧਾਂਜਲੀ ਵੀ ਦਿੱਤੀ ਸੀ।ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਲੋਕਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ ਸਨ ।
View this post on Instagram
A post shared by Shehnaaz Gill (@shehnaazgill)