Sidharth-Kiara Wedding: ਰਾਜਸਥਾਨ 'ਚ ਸ਼ਾਹੀ ਵਿਆਹ ਤੋਂ ਲੈ ਕੇ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਤੱਕ, ਜਾਣੋ ਇਸ ਸਟਾਰ ਕਪਲ ਦੇ ਵਿਆਹ ਬਾਰੇ ਹਰ ਅਪਡੇਟ

By  Pushp Raj February 2nd 2023 03:03 PM -- Updated: February 2nd 2023 04:18 PM

Sidharth-Kiara Wedding: ਬਾਲੀਵੁੱਡ ਦੇ ਮਸ਼ਹੂਰ ਲਵ ਬਰਡਸ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਟੋਰ ਰਹੀਆਂ ਹਨ। ਖਬਰਾਂ ਦੀ ਮੰਨੀਏ ਤਾਂ ਹਰ ਗੁਜ਼ਰਦੇ ਦਿਨ ਦੇ ਨਾਲ ਉਨ੍ਹਾਂ ਦੇ ਵਿਆਹ ਦਾ ਦਿਨ ਨੇੜੇ ਆ ਰਿਹਾ ਹੈ। ਰਾਜਸਥਾਨ 'ਚ ਸ਼ਾਹੀ ਵਿਆਹ ਤੋਂ ਲੈ ਕੇ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਤੱਕ ਅਸੀਂ ਤੁਹਾਨੂੰ ਇਸ ਲੇਖ ਵਿੱਚ ਸਟਾਰ ਕਪਲ ਦੇ ਵਿਆਹ ਨਾਲ ਜੁੜੀਆਂ ਡੀਟੇਲ ਦੱਸਾਂਗੇ।

ਵਿਆਹ ਦੀ ਖਬਰਾਂ ਵਿਚਾਲੇ ਹਾਲ ਹੀ ਵਿੱਚ ਸਿਧਾਰਥ ਮਲਹੋਤਰਾ ਨੂੰ ਦਿੱਲੀ ਜਾਂਦੇ ਹੋਏ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ ਹੀ ਸਿਡ ਤੇ ਕਿਆਰਾ ਨੂੰ ਮਸ਼ਹੂਰ ਬਾਲੀਵੁੱਡ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਵੀ ਦੇਖਿਆ ਗਿਆ ਸੀ। ਹਾਲਾਂਕਿ ਜੋੜੇ ਨੇ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ ਕਿ ਉਹ ਵਿਆਹ ਕਰ ਰਹੇ ਹਨ ਜਾਂ ਨਹੀਂ, ਪਰ ਲਗਾਤਾਰ ਇਸ ਜੋੜੇ ਦੇ ਵਿਆਹ ਸਬੰਧੀ ਡਿਟੇਲਸ ਸਾਹਮਣੇ ਆ ਰਹੀਆਂ ਹਨ।

ਕਿਆਰਾ ਤੇ ਸਿਡ ਦਾ ਵੈਡਿੰਗ ਡੈਸਟੀਨੇਸ਼ਨ

ਮੀਡੀਆ ਰਿਪੋਰਟਸ ਦੇ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਜੈਸਲਮੇਰ 'ਚ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਲਵਬਰਡਸ 6 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣਗੇ।

Image Source : Instagram

ਕਦੋਂ ਤੋਂ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ

ਮੀਡੀਆ ਰਿਪੋਰਟਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਸ ਜੋੜੇ ਦਾ ਵਿਆਹ ਸਮਾਗਮ 5 ਫਰਵਰੀ ਨੂੰ ਸੰਗੀਤ ਨਾਲ ਸ਼ੁਰੂ ਹੋਵੇਗਾ ਅਤੇ 6 ਨੂੰ ਫੇਰੇ ਲੈਣ ਤੋਂ ਬਾਅਦ 7 ਨੂੰ ਰਿਸੈਪਸ਼ਨ ਹੋਵੇਗਾ। ਇਨ੍ਹਾਂ 3 ਦਿਨਾਂ ਦੌਰਾਨ ਉਨ੍ਹਾਂ ਦੇ ਮਹਿਮਾਨਾਂ ਨੂੰ ਰਾਜਸਥਾਨੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।

ਮਹਿਮਾਨਾਂ ਦੀ ਲਿਸਟ

ਦੂਜੇ ਪਾਸੇ ਕੁਝ ਰਿਪੋਰਟਸ ਮੁਤਾਬਕ ਵਿਆਹ ਵਿੱਚ 100 ਤੋਂ 125 ਮਹਿਮਾਨ ਸ਼ਾਮਲ ਹੋਣਗੇ। ਇਸ ਲਿਸਟ 'ਚ ਬਾਲੀਵੁੱਡ ਦੀਆਂ ਕਈ ਹੋਰ ਹਸਤੀਆਂ ਦੇ ਨਾਂ ਸ਼ਾਮਲ ਹਨ। ਇਸ ਵਿਆਹ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕਰਨ ਜੌਹਰ ਅਤੇ ਵਰੁਣ ਧਵਨ, ਵਿੱਕੀ ਕੌਸ਼ਲ ਵਰਗੇ ਕਈ ਸੈਲੇਬਸ ਸ਼ਾਮਿਲ ਹੋ ਸਕਦੇ ਹਨ। ਇਸ ਤੋਂ ਇਲਾਵਾ ਜੋੜੇ ਦੇਵਿਆਹ ਵਿੱਚ ਵਿਸ਼ੇਸ਼ ਮਹਿਮਾਨ ਅਤੇ ਪਰਿਵਾਰਕ ਮੈਂਬਰ ਸ਼ਾਮਿਲ ਹੋਣਗੇ।

Image Source : Instagram

ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਨੇ ਭੈਣ ਸ਼ਮਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਵੀਡੀਓ

ਫੈਨਜ਼ ਦਾ ਰਿਐਕਸ਼ਨ

ਫੈਨਜ਼ ਇਸ ਜੋੜੀ ਦੇ ਵਿਆਹ ਬਾਰੇ ਜਾਨਣ ਲਈ ਬਹੁਤ ਉਤਸ਼ਾਹਿਤ ਹਨ। ਵੱਡੀ ਗਿਣਤੀ 'ਚ ਫੈਨਜ਼ ਦੋਹਾਂ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਕਮੈਂਟ ਕਰਕੇ ਵਿਆਹ ਬਾਰੇ ਸਵਾਲ ਪੁੱਛ ਰਹੇ ਹਨ। ਉੱਥੇ ਹੀ ਕਈ ਫੈਨਜ਼ ਦੋਹਾਂ ਨੂੰ ਵਿਆਹ ਲਈ ਪਹਿਲਾਂ ਤੋਂ ਹੀ ਵਧਾਈ ਦੇ ਰਹੇ ਹਨ।

 

View this post on Instagram

 

A post shared by Viral Bhayani (@viralbhayani)

Related Post