ਸਿਧਾਰਥ ਸ਼ੁਕਲਾ ਦੇ ਜਨਮਦਿਨ ਮੌਕੇ ਰਿਲੀਜ਼ ਕੀਤਾ ਜਾਵੇਗਾ ਉਨ੍ਹਾਂ ਦਾ ਰੈਪ ਗੀਤ

ਟੀਵੀ ਜਗਤ ਦੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਅੱਜ ਵੀ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੇ ਹਨ। ਦਰਸ਼ਕਾਂ ਵੱਲੋਂ ਅਜੇ ਵੀ ਸਿਡਨਾਜ਼ ਦੀ ਜੋੜੀ ਤੇ ਸਿਡਨਾਜ਼ ਮੂਵਮੈਂਟਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚਲਦੇ ਸਿਧਾਰਥ ਦੇ ਪਰਿਵਾਰ ਨੇ ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਰੈਪ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
ਸਿਧਾਰਥ ਸ਼ੁਕਲਾ ਦਾ ਜਨਮਦਿਨ 12 ਦਸੰਬਰ ਨੂੰ ਹੁੰਦਾ ਹੈ। ਸਿਧਾਰਥ ਦੇ ਪਰਿਵਾਰ ਨੇ ਦੱਸਿਆ ਕਿ ਸਿਧਾਰਥ ਨੇ ਪਹਿਲੀ ਵਾਰ ਰੈਪ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਨੂੰ ਆਪਣੇ ਜਨਮਦਿਨ ਦੇ ਮੌਕੇ 'ਤੇ ਫੈਨਜ਼ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ। ਇਸ ਲਈ ਸਿਧਾਰਥ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦਾ ਰੈਪ ਫੈਨਜ਼ ਨਾਲ ਸਾਂਝਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਕਿ ਸਿਧਾਰਥ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਂ ਤੇ ਭੈਣ ਹਨ। ਦੋਹਾਂ ਨੇ ਦੱਸਿਆ ਕਿ ਸਿਧਾਰਥ ਆਪਣੇ ਪਹਿਲੇ ਰੈਪ ਗੀਤ ਨੂੰ ਲੈ ਕੇ ਬੇਹਦ ਉਤਸ਼ਾਹਿਤ ਸੀ ਤੇ ਉਸ ਨੇ ਇਸ ਗੀਤ ਨੂੰ ਤਿਆਰ ਕਰਨ ਲਈ ਭਰਪੂਰ ਮਿਹਨਤ ਕੀਤੀ ਸੀ। ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਲਿਖਿਆ ਹੈ।
ਗੀਤ ਤਿਆਰ ਕਰਨ ਵਿੱਚ ਸ਼ਹਿਨਾਜ਼ ਤੇ ਸ਼ਹਿਬਾਜ਼ ਦੋਹਾਂ ਨੇ ਸਿਧਾਰਥ ਸ਼ੁਕਲਾ ਦੀ ਭਰਪੂਰ ਮਦਦ ਕੀਤੀ। ਯਕੀਨਨ ਸ਼ਹਿਨਾਜ਼ ਲਈ ਇਸ ਗੀਤ ਦੇ ਰਿਲੀਜ਼ ਹੋਣ ਦੇ ਸਮੇਂ ਬੇਹੱਦ ਮੁਸ਼ਕਲ ਹੋਵੇਗਾ। ਕਿਉਂਕਿ ਉਹ ਅਜੇ ਵੀ ਸਿਧਾਰਥ ਦੀ ਮੌਤ ਦੇ ਗਮ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੀ ਹੈ। ਸ਼ਹਿਨਾਜ਼ ਫਿਲਮ ਹੌਂਸਲਾ ਰੱਖ ਦੀ ਪ੍ਰਮੋਸ਼ਨ ਦੇ ਦੌਰਾਨ ਵੀ ਸਿਧਾਰਥ ਨੂੰ ਯਾਦ ਕਰਕੇ ਭਾਵੂਕ ਹੋ ਗਈ ਸੀ।
ਸ਼ਹਿਨਾਜ਼ ਨੇ ਸਿਧਾਰਥ ਦੇ ਲਈ ਇੱਕ ਟ੍ਰਿਬੀਊਟ ਗੀਤ "ਤੂੰ ਯਹੀਂ ਹੈ" ਗਾਇਆ ਹੈ। ਇਸ ਗੀਤ ਵਿੱਚ ਸ਼ਹਿਨਾਜ਼ ਨੇ ਸਿਧਾਰਥ ਲਈ ਉਸ ਦੇ ਮਨ ਦੇ ਸਾਰੇ ਜਜ਼ਬਾਤਾਂ ਨੂੰ ਦਰਸਾਇਆ ਹੈ। ਸਿਡਨਾਜ਼ ਦੇ ਫੈਨਜ਼ ਨੇ ਇਸ ਗੀਤ ਨੂੰ ਬੇਹਦ ਪਸੰਦ ਕੀਤਾ ਗਿਆ।
ਸਿਧਾਰਥ ਤੇ ਸ਼ਹਿਨਾਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡਿੰਗ ਹੋ ਰਹੀਆਂ ਹਨ, ਇਸ ਗੱਲ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿ ਅਜੇ ਵੀ ਸਿਡਨਾਜ਼ ਦੀ ਜੋੜੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।