Sidharth Shukla and Shehnaaz Gill: ਅੱਜ ਦੇ ਦਿਨ ਯਾਨੀ ਕਿ 2 ਸਤੰਬਰ 2022 ਨੂੰ, ਬਿੱਗ ਬੌਸ ਫੇਮ ਸਿਧਾਰਥ ਸ਼ੁਕਲਾ ਨਾਲ ਜੁੜੀਆਂ ਦੁਖਦਾਈ ਖ਼ਬਰ ਨੇ ਉਨ੍ਹਾਂ ਦੇ ਫੈਨਜ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਦੋਸਤੀ ਬਿੱਗ ਬੌਸ ਦੇ ਘਰ ਵਿੱਚ ਸ਼ੁਰੂ ਹੋਈ ਸੀ ਤੇ ਦੋਹਾਂ ਨੇ ਇਸ ਦੋਸਤੀ ਨੂੰ ਬਖੂਬੀ ਨਿਭਾਇਆ ਹੈ।
image From instagram
ਅਭਿਨੇਤਾ ਸਿਧਾਰਥ ਸ਼ੁਕਲਾ ਮਹਿਜ਼ 40 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਇਸ ਦਰਦ ਨਾਲ ਉਸ ਦਾ ਪਰਿਵਾਰ ਟੁੱਟ ਗਿਆ ਅਤੇ ਸ਼ਹਿਨਾਜ਼ ਗਿੱਲ 'ਤੇ ਬਿਜਲੀ ਡਿੱਗੀ ਹੋਵੇ। ਸਿਧਾਰਥ ਸ਼ੁਕਲਾ ਦੀ ਮੌਤ ਸ਼ਹਿਨਾਜ਼ ਗਿੱਲ ਦੀ ਗੋਦ ਵਿੱਚ ਹੋਈ ਸੀ। ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਟੁੱਟ ਗਈ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਹੈ।
ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਅਧਿਕਾਰਿਤ ਨਹੀਂ ਕੀਤਾ। ਹਾਲਾਂਕਿ, ਸ਼ਹਿਨਾਜ਼ ਨੂੰ ਅਕਸਰ ਸਿਧਾਰਥ ਲਈ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੇ ਦੇਖਿਆ ਗਿਆ ਸੀ। ਸਿਧਾਰਥ ਨੇ ਸ਼ਹਿਨਾਜ਼ ਨਾਲ ਭਾਵੇਂ ਆਪਣੇ ਰਿਸ਼ਤੇ 'ਤੇ ਮੋਹਰ ਨਹੀਂ ਲਗਾਈ ਪਰ ਉਹ ਹਰ ਸਮੇਂ ਉਸ ਦਾ ਸਾਥ ਦਿੰਦੇ ਸਨ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਦਾ ਸਮਰਥਨ ਕਰਦੇ ਹੋਏ ਟ੍ਰੋਲਰਸ ਨੂੰ ਫਟਕਾਰ ਵੀ ਲਗਾਈ ਸੀ।
image From instagram
ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਸਿਧਾਰਥ ਦੇ ਫੈਨਜ਼ ਅਤੇ ਸ਼ਹਿਨਾਜ਼ ਗਿੱਲ ਦੇ ਫੈਨਜ਼ ਵਿਚਾਲੇ ਟਵਿੱਟਰ ਦੀ ਜੰਗ ਛਿੜ ਗਈ ਸੀ। ਇਸ ਦੌਰਾਨ ਸ਼ਹਿਨਾਜ਼ ਗਿੱਲ 'ਤੇ ਨਿਸ਼ਾਨਾ ਸਾਧਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ, ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਆਪਣੇ ਫੈਨਜ਼ ਦਾ ਸਮਰਥਨ ਨਹੀਂ ਕਰ ਰਹੀ ਹੈ।
image From instagram
ਹੋਰ ਪੜ੍ਹੋ: ਸੰਜਨਾ ਸਾਂਘੀ ਦਾ ਅੱਜ ਹੈ ਜਨਮਦਿਨ, ਜਾਣੋ ਸੁਸ਼ਾਤ ਰਾਜਪੂਤ ਦੀ ਆਖ਼ਰੀ ਫ਼ਿਲਮ ਦੀ ਇਸ ਹੀਰੋਈਨ ਬਾਰੇ
ਇਸ 'ਤੇ ਸਿਧਾਰਥ ਸ਼ੁਕਲਾ ਨੇ ਆਪਣੀ ਦੋਸਤ ਸ਼ਹਿਨਾਜ਼ ਗਿੱਲ ਦਾ ਸਮਰਥਨ ਕਰਦੇ ਹੋਏ ਕਿਹਾ, ''ਕਿਰਪਾ ਕਰਕੇ ਤੁਹਾਨੂੰ ਉਸ ਨੂੰ ਸ਼ਰਮਿੰਦਾ ਕਰਨ ਦੀ ਲੋੜ ਨਹੀਂ ਹੈ। ਇਹ ਉਸ ਦਾ ਕਸੂਰ ਨਹੀਂ ਹੈ, ਇਹ ਉਸ ਦੇ ਫੈਨਡਮ ਵਿੱਚ ਕੁਝ ਲੋਕਾਂ ਦਾ ਕਸੂਰ ਹੈ। ਉਸ ਨੇ ਆਪ ਹੀ ਇਹ ਸਭ ਕੁਝ ਬੰਦ ਕਰਨ ਲਈ ਕਿਹਾ ਹੈ, ਜਿਵੇਂ ਮੈਂ ਕਿਹਾ ਸੀ। ਸਭਿਅਕ ਬਣੋ ਅਤੇ ਇਸ ਜਗ੍ਹਾ ਨੂੰ ਬਿਹਤਰ ਬਣਾਓ, ਤਾਂ ਜੋ ਅਸੀਂ ਇੱਕ ਦੂਜੇ ਤੋਂ ਆਨੰਦ ਲੈ ਸਕੀਏ ਅਤੇ ਸਿੱਖ ਸਕੀਏ।
image From Twitter