ਉਡੀਸ਼ਾ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੋਂ ਇੱਕ ਹਸਪਤਾਲ ਚੋਂ ਡਿਸਚਾਰਜ ਹੋਣ ਤੋਂ ਪਹਿਲਾਂ ਪਦਮਸ਼੍ਰੀ ਅਵਾਰਡ ਜੇਤੂ ਕਲਾਕਾਰ ਕਮਲਾ ਪੁਜਾਰੀ (Kamla Pujari) ਨੂੰ ਨੱਚਣ ਦੇ ਲਈ ਮਜਬੂਰ ਕੀਤਾ ਗਿਆ ।ਜਿਸ ਤੋਂ ਬਾਅਦ ਇਸ ਦੇ ਵਿਰੋਧ ‘ਚ ਆਦਿਵਾਸੀ ਸਮੁਦਾਇ ਨੇ ਮੋਰਚਾ ਖੋਲ੍ਹ ਦਿੱਤਾ ਹੈ । ਇੱਕ ਮਹਿਲਾ ਸਮਾਜ ਸੇਵੀ ਦੇ ਖਿਲਾਫ ਇਸ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।
Image Source : google
ਹੋਰ ਪੜ੍ਹੋ : ਪਾਕਿਸਤਾਨ ‘ਚ ਹੜ੍ਹ ਕਾਰਨ ਹਾਲਾਤ ਬੇਕਾਬੂ, ਰੋ-ਰੋ ਕੇ ਲੋਕ ਸੁਣਾ ਰਹੇ ਆਪਣਾ ਹਾਲ, ਵੇਖੋ ਵਾਇਰਲ ਵੀਡੀਓ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਸੱਤਰ ਸਾਲ ਦੀ ਮਹਿਲਾ ਸਰਕਾਰੀ ਹਸਪਤਾਲ ਦੇ ਆਈਸੀਯੂ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ । ਸੋਸ਼ਲ ਵਰਕਰ ਵੀ ਇਸ ਵੀਡੀਓ ‘ਚ ਡਾਂਸ ਕਰਦੀ ਦਿਖਾਈ ਦਿੱਤੀ ਅਤੇ ਇਸ ਵੀਡੀਓ ਦੇ ਬੈਕਗਰਾਊਂਡ ‘ਚ ਮਿਊਜ਼ਿਕ ਵੱਜਦਾ ਸੁਣਾਈ ਦਿੱਤਾ । ਆਦਿਵਾਸੀ ਸਮੁਦਾਇ ਦਾ ਕਹਿਣਾ ਹੈ ਕਿ ਉਸ ਨੂੰ ਨੱਚਣ ਦੇ ਲਈ ਮਜ਼ਬੂਰ ਕੀਤਾ ਗਿਆ ।
Image Source : google
ਹੋਰ ਪੜ੍ਹੋ : ਨਾਮੀ ਗਾਇਕ ਸਤਿੰਦਰ ਸਰਤਾਜ ਦਾ ਓਟੀਟੀ ਪਲੇਟਫਾਰਮ ‘ਤੇ ਡੈਬਿਊ, ਹੁਣ ਹਰ ਸ਼ੋਅ ਹੋਵੇਗਾ ਆਨਲਾਈਨ
ਵੀਡੀਓ ਹਸਪਤਾਲ ਦੇ ਆਈਸੀਯੂ ਦਾ ਹੈ । ਆਦਿਵਾਸੀ ਸਮੁਦਾਇ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜੇ ਮਮਤਾ ਬੇਹਰਾ ਨਾਮ ਦੀ ਮੰਨੀ ਪ੍ਰਮੰਨੀ ਸਮਾਜ ਸੇਵੀ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਦਾ ਸਮੁਦਾਇ ਦੇ ਲੋਕ ਸੜਕਾਂ ‘ਤੇ ਉੱਤਰਨਗੇ ।
image Source :YouTube
ਕਮਲਾ ਪੁਜਾਰੀ ਨੂੰ 2019 ‘ਚ ਜੈਵਿਕ ਖੇਤੀ ਨੂੰ ਵਧਾਵਾ ਦੇਣ ਅਤੇ ਝੋਨੇ ਸਣੇ ਹੋਰਨਾਂ ਫਸਲਾਂ ਨੂੰ ਸਵਦੇਸ਼ੀ ਬੀਜਾਂ ਦੀ 100 ਤੋਂ ਜ਼ਿਆਦਾ ਕਿਸਮਾਂ ਨੂੰ ਸੁਰੱਖਿਅਤ ਕਰਨ ਲਈ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ।