ਸੁਸ਼ਾਂਤ ਰਾਜਪੂਤ ਜੇਕਰ ਆਪਣੀ ਭੈਣ ਦੀ ਇਹ ਗੱਲ ਮੰਨ ਲੈਂਦੇ ਤਾਂ ਸ਼ਾਇਦ ਜਿਊਂਦੇ ਹੁੰਦੇ, ਭੈਣ ਨਾਲ ਕੀਤੀ ਚੈਟ ਹੋ ਰਹੀ ਹੈ ਵਾਇਰਲ
Rupinder Kaler
July 28th 2020 01:10 PM
ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਹਰ ਕੋਈ ਹੈਰਾਨ ਹੈ । ਇੱਕ ਮਹੀਨਾ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਦੇ ਪ੍ਰਸ਼ੰਸਕ ਉਸ ਨੂੰ ਯਾਦ ਕਰ ਰਹੇ ਹਨ । ਇਸ ਦੇ ਨਾਲ ਹੀ ਸੁਸ਼ਾਂਤ ਦੇ ਦੋਸਤ ਤੇ ਪਰਿਵਾਰ ਵਾਲੇ ਵੀ ਉਸ ਨੂੰ ਯਾਦ ਕਰ ਰਹੇ ਹਨ । ਹਾਲ ਹੀ ਵਿੱਚ ਸੁਸ਼ਾਂਤ ਦੀ ਵੱਡੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਇੱਕ ਵਾਰ ਫਿਰ ਇਮੋਸ਼ਨਲ ਮੈਸੇਜ ਲਿਖਿਆ ਹੈ ਤੇ ਆਪਣੀ ਚੈਟ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ ।