ਕੀ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਸੱਚਮੁੱਚ ਕਰ ਰਹੇ ਨੇ ਡੇਟ ? ਕ੍ਰਿਕੇਟਰ ਦੇ ਦੋਸਤ ਨੇ ਖੋਲ੍ਹੀ ਰਿਸ਼ਤੇ ਦੀ ਪੋਲ, ਫਿਰ ਡਿਲੀਟ ਕੀਤੀ ਪੋਸਟ

Shubman Gill and Sara Ali Khan are dating?: ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵਾਂ ਦੇ ਡੇਟਿੰਗ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਸਨ। ਹੁਣ ਸ਼ੁਭਮਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਦੋਸਤ ਨੇ ਅਜਿਹੀ ਪੋਸਟ ਕੀਤੀ ਕਿ ਅਫੇਅਰ ਦੀਆਂ ਖਬਰਾਂ ਹੋਰ ਤੇਜ਼ ਹੋ ਗਈਆਂ ਹਨ। ਕ੍ਰਿਕੇਟਰ ਖੁਸ਼ਪ੍ਰੀਤ ਸਿੰਘ ਔਲਖ ਨੇ ਸ਼ੁਭਮਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੋਸਤ ਨੇ ਆਪਣੀ ਪੋਸਟ ਰਾਹੀਂ ਸ਼ੁਭਮਨ ਤੇ ਸਾਰਾ ਦੀ ਲਵ ਸਟੋਰੀ ’ਤੇ ਚਲਾਕੀ ਦੇ ਨਾਲ ਸਕਾਰਤਮਕ ਸੰਕੇਤ ਦੀ ਮੋਹਰ ਲਗਾ ਦਿੱਤੀ ਹੈ।
ਹੋਰ ਪੜ੍ਹੋ : ਗੁਰੀ ਨਜ਼ਰ ਆਏ ਨਵੇਂ ਅਵਤਾਰ ‘ਚ, ਆਪਣੀ ਨਵੀਂ ਫ਼ਿਲਮ ‘PABLO’ ਦੇ ਐਲਾਨ ਨਾਲ ਸਾਂਝਾ ਕੀਤਾ ਟੀਜ਼ਰ
Image Source: Instagram
ਇਸ ਦੋਸਤ ਨੇ ਆਪਣੇ ਖ਼ਾਸ ਅੰਦਾਜ਼ ਦੇ ਨਾਲ ਆਪਣੀ ਪੋਸਟ 'ਚ 'ਸਾਰਾ' ਦਾ ਨਾਂ ਵੀ ਲਿਖਿਆ ਹੈ। ਹਾਲਾਂਕਿ ਬਾਅਦ ‘ਚ ਇਸ ਦੋਸਤ ਨੇ ਆਪਣੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਪਰ ਇਸ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
Image Source: Instagram
ਇਸ ਪੋਸਟ ਦੀ ਕੈਪਸ਼ਨ ਵਿਚ ਖ਼ੁਸ਼ਪ੍ਰੀਤ ਸਿੰਘ ਔਲਖ ਨੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਲਿਖਿਆ- ‘ਮੇਰੇ ਮੇਨ ਮੈਨ ਨੂੰ ਇਸ ਖ਼ਾਸ ਦਿਨ ਦੀਆਂ ਬਹੁਤ-ਬਹੁਤ ਵਧਾਈਆਂ, ਤੇਰੇ ਬਿਨਾਂ ਮੇਰੀ ਜ਼ਿੰਦਗੀ ਅਧੂਰੀ ਹੈ।’ ਇਸ ਤੋਂ ਬਾਅਦ ਉਸ ਨੇ ਲਿਖਿਆ- ‘ਮੈਂ ਉਮੀਦ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਸਭ ਤੋਂ ਵੱਧ ਸਫਲਤਾ, ਬਹਾਨੇ, ਗੂਗਲ ਦਾ ਗਿਆਨ ਅਤੇ ਬਹੁਤ ਸਾਰਾ ਪਿਆਰ ਦੇਵੇ।’ ਇਸ ਪੋਸਟ ਵਿਚ ਸਾਰੀਆਂ ਗੱਲਾਂ ਦੇ ਵਿਚਕਾਰ ਇਸ ਦੋਸਤ ਨੇ ਬੜੀ ਚਲਾਕੀ ਨਾਲ ਸਾਰਾ ਦਾ ਜ਼ਿਕਰ ਕੀਤਾ ਹੈ।
Image Source: Twitter
ਹਾਲ ਹੀ ਵਿੱਚ ਸ਼ੁਭਮਨ ਜੋ ਕਿ ਬਾਲੀਵੁੱਡ ਅਦਾਕਾਰਾ ਸਾਰਾ ਦੇ ਨਾਲ ਡਿਨਰ ਕਰਦੇ ਨਜ਼ਰ ਆਏ ਸਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ, ਇਹ ਦੇਖਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਸਾਰਾ ਅਤੇ ਸ਼ੁਭਮਨ ਗਿੱਲ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।